ਨਵੀਂ ਦਿੱਲੀ : ਤ੍ਰਿਣਮੁਲ ਕਾਂਗਰਸ ਨੇ ਸੋਮਵਾਰ ਨੂੰ ਰਾਜਸਭਾ ‘ਚ ਅਗੁਸਤਾ ਵੇਸਟਲੈਂਡ ਹੈਲੀਕਾਪਟਰ ਸਮਝੌਤੇ ‘ਤੇ ਰਖਿਆ ਮੰਤਰੀ ਮਨੋਹਰ ਪਰਿਕਰ ਦੇ ਬਿਆਨ ਦੀ ਮੰਗ ਕੀਤੀ। ਰਖਿਆ ਮੰਤਰੀ ਅਗੁਸਤਾ ਘੂਸਕਾਂਡ ‘ਚ ਸ਼ਾਮਲ ਲੋਕਾਂ ਦੇ ਨਾਮ ਉਜਾਗਰ ਕਰੇ। ਟੀਐਮਸੀ ਦੀ ਮੰਗ ‘ਤੇ ਕਾਂਗਰਸ ਸਾਂਸਦਾਂ ਨੇ ਜੰਮ ਕੇ ਹੰਗਾਮਾ ਕੀਤਾ ਇਸਦੇ ਚਲਦਿਆਂ ਸਦਨ ਦੀ ਕਾਰਜਵਾਹੀ 11.30 ਤੱਕ ਸਥਗਿਤ ਕਰਨੀ ਪਈ। ਟੀਐਮਸੀ ਨੇ ਅਗੁਸਤਾ ਮਾਮਲੇ ‘ਤੇ ਸਦਨ ‘ਚ ਚਰਚਾ ਵਾਸਤੇ ਨੋਟਿਸ ਦਿਤਾ ਹੈ। ਉਨਾਂ ਮੰਗ ਕੀਤੀ ਕਿ ਸਦਨ ਦੇ ਬਾਕੀ ਕੰਮਾਂ ਨੂੰ ਵਖਰੇ ਰਖ ਕੇ ਸਭ ਤੋਂ ਪਹਿਲਾਂ ਅਗੁਸਤਾ ਮਾਮਲੇ ‘ਤੇ ਚਰਚਾ ਹੋਣੀ ਚਾਹੀਦੀ। ਭਾਜਪਾ ਨੇ ਅਗੁਸਤਾ ਮਾਮਲੇ ‘ਤੇ ਟੀਮੈਸ ਤੇ ਮਾਕਪਾ ਦੀ ਚੁੱਪੀ ‘ਤੇ ਸੁਆਲ ਖੜਾ ਕੀਤਾ ਸੀ ਜਿਸਨੂੰ ਦੇਖਦਿਆਂ ਟੀਐਮਸੀ ਨੇ ਅਗੁਸਤਾ ‘ਤੇ ਤਤਕਾਲੀਨ ਚਰਚਾ ਵਾਸਤੇ ਨੋਟਿਸ ਦਿਤਾ। ਐਤਵਾਰ ਨੂੰ ਰਖਿਆ ਕੰਤਰੀ ਪਰਿਕਰ ਨੇ ਕਿਹਾ ਸੀ ਸੰਸਦ ‘ਚ ਅਗੁਸਤਾ ‘ਤੇ ਸਾਰੇ ਤੱਥਾਂ ਨਾਲ 4 ਮਈ ਨੂੰ ਸਦਨ ‘ਚ ਬਿਆਣ ਦੇਣਗੇ। ਪਰਿਕਰ ਸੰਸਦ ਦੇ ਸਾਹਮਣੇ ਹੈਲੀਕਾਪਟਰ ਸੌਦੇ ਨਾਲ ਜੁੜੇ ਸਾਰੇ ਬਿਓਰੋ ਤੇ ਤੱਥਾਂ ਨੂੰ ਪੇਸ਼ ਕਰਨਗੇ।















