ਸ਼ਾਹਰੁਖ ਪੂਰਾ ਕਰਨਗੇ ਫ਼ੈਨਜ਼ ਨਾਲ ਕੀਤਾ ਵਾਅਦਾ

flimy-duniya1ਸ਼ਾਹਰੁਖ ਦੀ ਫ਼ਿਲਮੋਗ੍ਰਾਫ਼ੀ ‘ਚ ਇਸ ਸਾਲ ਦੋ ਫ਼ਿਲਮਾਂ ਜੁੜ ਜਾਣਗੀਆਂ। ਇੱਕ ਫ਼ਿਲਮ ‘ਫ਼ੈਨ’ ਜੋ ਆ ਚੁਕੀ ਹੈ ਤੇ ਦੂਜੀ ਗੌਰੀ ਸ਼ਿੰਦੇ ਦੀ ‘ਡੀਅਰ ਜ਼ਿੰਦਗੀ’, ਜੋ 25 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਤਿੰਨ ਸਾਲਾਂ ‘ਚ ਉਨ੍ਹਾਂ ਦੀ ਸਿਰਫ਼ ਇੱਕ-ਇੱਕ ਫ਼ਿਲਮ ਰਿਲੀਜ਼ ਹੋਈ। 2013 ‘ਚ ‘ਚੇਨਈ ਐਕਸਪ੍ਰੈੱਸ’, 2014 ‘ਚ ‘ਹੈਪੀ ਨਿਊ ਈਅਰ’, 2015 ‘ਚ ‘ਦਿਲਵਾਲੇ’ ਰਿਲੀਜ਼ ਹੋਈਆਂ, ਜਦਕਿ ਉਨ੍ਹਾਂ ਨੇ ਪਿਛਲੇ ਸਾਲ ਫ਼ੈਨਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ ਆਪਣੀਆਂ ਤਿੰਨ ਫ਼ਿਲਮਾਂ ਰਿਲੀਜ਼ ਕਰਨਗੇ। ਹੁਣ ਉਨ੍ਹਾਂ ਦਾ ਇਹ ਵਾਅਦਾ ਇਸ ਸਾਲ ਦੀ ਬਜਾਏ ਅਗਲੇ ਸਾਲ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ।
2017 ‘ਚ ਜਨਵਰੀ ‘ਚ ਉਨ੍ਹਾਂ ਦੀ ਫ਼ਿਲਮ ‘ਰਈਸ’ ਰਿਲੀਜ਼ ਹੋਵੇਗੀ, ਜੋ ਕਿ ਲੰਮੇ ਸਮੇਂ ਤੋਂ ਰੁਕੀ ਹੋਈ ਹੈ। ‘ਸੁਲਤਾਨ’ ਨਾਲ ਕਲੈਸ਼ ਕਾਰਨ ਉਨ੍ਹਾਂ ਨੇ ਇਸ ਫ਼ਿਲਮ ਨੂੰ ਅੱਗੇ ਵਧਾ ਦਿੱਤਾ ਸੀ। ਇਸ ਤੋਂ ਇਲਾਵਾ ਇਮਤਿਆਜ਼ ਅਲੀ ਦੀ ਫ਼ਿਲਮ ‘ਦਿ ਰਿੰਗ’ ਦੀ ਸ਼ੂਟਿੰਗ ਉਹ ਇਸ ਸਾਲ ਅਕਤੂਬਰ ਤਕ ਪੂਰੀ ਕਰ ਲੈਣਗੇ। ਇਹ ਅਗਲੇ ਸਾਲ ਰਿਲੀਜ਼ ਹੋਵੇਗੀ। ਨਾਲ ਹੀ ਆਨੰਦ ਐੱਲ. ਰਾਏ ਦੀ ਫ਼ਿਲਮ ਵੀ ਨਵੰਬਰ ‘ਚ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਸ਼ਾਹਰੁਖ ਦੀਆਂ ਇਹ ਤਿੰਨੇ ਫ਼ਿਲਮਾਂ ਅਗਲੇ ਸਾਲ ਆ ਜਾਣਗੀਆਂ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਤੋਂ ਬਾਅਦ ਉਹ ਇੱਕ ਸਾਲ ‘ਚ ਤਿੰਨ ਜਾਂ ਇਸ ਤੋਂ ਵੱਧ ਫ਼ਿਲਮਾਂ ਰਿਲੀਜ਼ ਕਰਨ ਵਾਲੇ ਦੂਜੇ ਐਕਟਰ ਬਣ ਜਾਣਗੇ। ਸੂਤਰਾਂ ਮੁਤਾਬਕ ‘ਰਈਸ’ ਅਗਲੇ ਸਾਲ 26 ਜਨਵਰੀ ‘ਤੇ ਰਿਲੀਜ਼ ਹੋਵੇਗੀ। ਇਮਤਿਆਜ਼ ਦੀ ਫ਼ਿਲਮ ਆਈ. ਪੀ. ਐੱਲ. ਤੋਂ ਬਾਅਦ ਸਾਲ ਦੇ ਮੱਧ ‘ਚ ਰਿਲੀਜ਼ ਹੋਵੇਗੀ, ਜਦਕਿ ਆਨੰਦ ਐੱਲ. ਦੀ ਫ਼ਿਲਮ ਦੀਵਾਲੀ ਜਾਂ ਕ੍ਰਿਸਮਸ ‘ਤੇ ਆ ਸਕਦੀ ਹੈ।

LEAVE A REPLY