ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾਂ ਦੀਪਿਕਾ ਪਾਦੂਕੋਣ ਅਤੇ ਪ੍ਰਿਯੰਕਾ ਚੋਪੜਾ ਵਿੱਚਕਾਰ ਮੁਕਾਬਲਾ ਬਹੁਤ ਸਖ਼ਤ ਵਧਦਾ ਜਾ ਰਿਹਾ ਹੈ। ਦੀਪਿਕਾ ਅਤੇ ਪ੍ਰਿਯੰਕਾ ਦੋਵਾਂ ਨੇ ਹੀ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ।ਦੱਸਣਾ ਚਾਹੁੰਦੇ ਹਾਂ ਕਿ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਰਹੀ ਹੈ। ਉਹ ਐਕਟਿੰਗ ਦੇ ਨਾਲ-ਨਾਲ ਗਾਇਕੀ ਵੱਲ ਵੀ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਇੰਗਲਿੰਸ਼ ਅਤੇ ਹਿੰਦੀ ਫ਼ਿਲਮਾਂ ‘ਚ ਗਾਣੇ ਗਾਏ ਹਨ। ਉਨ੍ਹਾਂ ਦਾ ਨਵਾਂ ਗਾਣਾ ਇੰਗਲਿਸ਼ ਗਾਣਾ ਟਾਕਸਿਕ ਰਿਲੀਜ਼ ਹੋਇਆ ਸੀ। ਉੱਥੇ ਦੀਪਿਕਾ ਵੀ ਹਾਲੀਵੁੱਡ ਫ਼ਿਲਮਾਂ ‘ਚ ਪਹੁੰਚ ਗਈ ਹੈ ਅਤੇ ਗਲੋਬਲ ਪ੍ਰਸਿੱਧੀ ਪਾਉਣ ਲੱਗ ਪਈ ਹੈ। ਦੀਪਿਕਾ ਨੇ ਵਿਨ ਡੀਜਲ ਨਾਲ ਹਾਲੀਵੁੱਡ ਫ਼ਿਲਮ ‘ਚ ਆ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚ ਗਈ ਹੈ। ਉਹ ਮੈਗਜ਼ੀਨ ਕਵਰ, ਐਵਾਰਡ ਸਮਾਰੋਹ ‘ਚ ਵੀ ਕਾਫ਼ੀ ਨਜ਼ਰ ਆ ਰਹੀ ਹੈ। ਖ਼ਬਰ ਹੈ ਕਿ ਦੀਪਿਕਾ ਨੂੰ ਵੈਨਿਟੀ ਫ਼ੇਅਰ ਮੈਗਜ਼ੀਨ ‘ਚ ਵਿਸ਼ੇਸ਼ ਅਹੁਦਾ ਦਿੱਤਾ ਗਿਆ। ਫ਼ਿਰ ਉਨ੍ਹਾਂ ਨੇ ਐੱਲ.ਏ. ਏਜੰਸੀ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਉਸ ਤੋਂ ਬਾਅਦ ਵੈਨਿਟੀ ਫ਼ੇਅਰ ਨਾਲੋਂ ਵੀ ਵੱਡੀ ਫ਼ਰਮ-ਵਿਲਿਅਮ ਮੋਰਿਸ ਇੰਡੀਵਰ ਨੂੰ ਸਾਈਨ ਕੀਤਾ। ਬਾਲੀਵੁੱਡ ਦੀਆਂ ਇਨ੍ਹਾਂ ਖੂਬਸੂਰਤ ਅਦਾਕਾਰਾਂ ਵਿੱਚਕਾਰ ਸਭ ਤੋਂ ਵਧ ਮਸ਼ਹੂਰ ਹੋਣ ਦੀ ਦੌੜ ਲੱਗੀ ਹੋਈ ਹੈ।











