ਸਾਹ ਦੇਣ ਵਾਲੀ ਮਸ਼ੀਨ ਦੇ ਲਾਭ

thudi-sahat-300x150ਆਸਟਰੇਲੀਅਨ ਵਿਗਿਅਨੀਆਂ ਨੇ ਨੀਂਦ ਨਾਲ ਜੁੜੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਖੋਜ ਦੌਰਾਨ ਦੇਖਿਆ ਕਿ ਆਮ ਤੌਰ ‘ਤੇ ਸਾਹ ਦੇਣ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਵਿਅਕਤੀ ਨੂੰ ਪਰੇਸ਼ਾਨੀਆਂ ਅਤੇ ਚਿੰਤਾ ਤੋਂ ਦੂਰ ਰੱਖਣ ਦਾ ਕੰਮ ਕਰਦੀਆਂ ਹਨ। ਇੱਥੇ ‘ਫ਼ਲਿੰਡਜ਼ਰਸ ਯੂਨੀਵਰਸਿਟੀ’ ਅਤੇ ‘ਜਾਰਜ ਇੰਸਟੀਚਿਊਟ ਫ਼ਾਰ ਗਲੋਬਲ ਹੈਲਥ’ ਵਲੋਂ ਵੱਡੇ ਪੱਧਰ ‘ਤੇ ਖੋਜ ਕੀਤੀ ਗਈ। ਸਾਹ ਦੇਣ ਵਾਲੀਆਂ ਮਸ਼ੀਨਾਂ ਲਗਾਉਣ ਮਗਰੋਂ ਲੋਕਾਂ ਨੂੰ ਚੰਗੀ ਨੀਂਦ ਆਈ ਅਤੇ ਉਨ੍ਹਾਂ ਨੂੰ ਦਿਲ ਸੰਬੰਧੀ ਪਰੇਸ਼ਾਨੀਆਂ ਤੋਂ ਵੀ ਰਾਹਤ ਮਿਲੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਬਹੁਤ ਸੁੱਖ ਦੀ ਨੀਂਦ ਲਈ ਅਤੇ ਬਹੁਤ ਤੰਦਰੁਸਤ ਨਜ਼ਰ ਆਏ। ਇਸ ਖੋਜ ਵਿੱਚ 7 ਦੇਸ਼ਾਂ ਦੇ 2700 ਵਿਅਕਤੀਆਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਵਧੇਰੇ ਲੋਕਾਂ ਨੂੰ ਸਕਾਰਾਤਮਕ ਨਤੀਜਾ ਮਿਲਿਆ। ਇੱਥੇ ਭਾਗ ਲੈਣ ਵਾਲੇ ਡੇਵਿਡ ਕਾਹੂਨ ਨੇ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਰਹਿੰਦੇ ਸਨ। ਇਸੇ ਕਾਰਨ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ ਪਰ ਇਸ ਸਰਵੇਖਣ ਦੌਰਾਨ ਉਨ੍ਹਾਂ ਨੇ ਬਹੁਤ ਵਧੀਆ ਨੀਂਦ ਲਈ।