ਸਮਗੱਰੀ – ਉਬਲਿਆ ਪਾਸਤਾ 200 ਗ੍ਰਾਮ, ਔਲਿਵ ਔਇਲ ਦੋ ਵੱਡੇ ਚੱਮਚ, ਛੋਟੇ ਟਮਾਟਰ ਦੋ, ਦੁੱਧ ਇੱਕ ਚੌਥਾਈ ਕੱਪ, ਲਾਲ ਮਿਰਚ ਅੱਧਾ ਚੱਮਚ। ਬਾਦਾਮ, ਅਖਰੋਟ ਜਾਂ ਕਾਜੂ ਇੱਕ-ਇੱਕ ਵੱਡਾ ਚੱਮਚ, ਨਮਕ ਸੁਆਦ ਅਨੁਸਾਰ, ਕਾਲੀ ਮਿਰਚ ਅੱਧਾ ਚੱਮਚ, ਬੇਸਿਲ ਦੇ ਪੱਤੇ 3/4 ਕੱਪ, ਲਸਣ ਤਿੰਨ ਜਾਂ ਚਾਰ ਤੁਰੀਆਂ, ਪਨੀਰ ਪੀਸਿਆ ਹੋਇਆ ਚਾਰ ਵੱਡੇ ਚੱਮਚ, ਔਲਿਵ ਔਇਲ ਦੋ ਚੱਮਚ।
ਬਣਾਉਣ ਦੀ ਵਿਧੀ – ਸਭ ਤੋਂ ਪਹਿਲਾਂ ਇਕ ਨੌਨ ਸਟਿੱਕ ਪੈਨ ‘ਚ ਤੇਲ ਗਰਮ ਕਰੋ, ਉਸ ‘ਚ ਕੱਟੇ ਹੋਏ ਟਮਾਟਰ ਅਤੇ ਨਮਕ ਪਾ ਕੇ ਉਦੋਂ ਤਕ ਭੁੰਨ੍ਹੋ ਜਦ ਤਕ ਉਹ ਨਰਮ ਨਾ ਹੋ ਜਾਵੇ। ਸੌਸ ਬਣਾਉਣ ਲਈ ਬੇਸਿਲ ਦੇ ਪੱਤੇ, ਮੇਵੇ, ਕਾਲੀ ਮਿਰਚ, ਲਸਣ, ਨਮਕ, ਪੀਸਿਆ ਹੋਇਆ ਪਨੀਰ ਅਤੇ ਔਲਿਵ ਔਇਲ ਪਾ ਕੇ ਮਿਕਸੀ ‘ਚ ਪੀਸ ਲਓ।
ਹੁਣ ਪੈਨ ‘ਚ ਫ਼ਿਰ ਤੋਂ ਤੇਲ ਗਰਮ ਕਰੋ। ਉਸ ‘ਚ ਉਬਲਿਆ ਹੋਇਆ ਪਾਸਤਾ ਪਾਓ। ਫ਼ਿਰ ਤੁਰੰਤ ਹੀ ਇਸ ‘ਚ ਪੀਸੀ ਹੋਈ ਪੇਸਤੋ ਸਾਸ ਮਿਲਾਓ। ਇਸ ‘ਚ ਸੁਆਦ ਅਨੁਸਾਰ ਨਮਕ ਅਤੇ ਦੁੱਧ ਪਾ ਕੇ ਪਕਾਓ। ਉਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਉਪਰ ਦੀ ਲਾਲ ਮਿਰਚ ਛਿੜਕੋ ਅਤੇ ਗਰਮਾ-ਗਰਮ ਖਾਓ।