ਟਮੈਟੋ ਪਨੀਰ

ਸਮੱਗਰੀ
200 ਗ੍ਰਾਮ ਪਨੀਰ ਦੇ ਟੁਕੜੇ ਕੱਟੇ ਹੋਏ
ਦੋ ਟਮਾਟਰ ਕੱਟੇ ਹੋਏ
ਦੋ ਹਰੀਆਂ ਬਾਰੀਕ ਮਿਰਚਾਂ
ਦੋ ਚੱਮਚ ਅਦਰਕ ਕੱਦੂਕਸ ਕੀਤਾ ਹੋਇਆ
ਅੱਧਾ ਕੱਪ ਦੁੱਧ
ਦੋ ਚੱਮਚ ਧਨੀਆ ਪਾਊਡਰ
ਅੱਧਾ ਚੱਮਚ ਹਲਦੀ ਪਾਊਡਰ
ਇੱਕ ਚੱਮਚ ਲਾਲ ਮਿਰਚ ਪਾਊਡਰ
ਦੋ ਚੱਮਚ ਕਸੂਰੀ ਮੇਥੀ
ਇੱਕ ਚੱਮਚ ਇਲਾਇਚੀ ਪਾਊਡਰ
ਅੱਧਾ ਚੱਮਚ ਸੋਂਫ਼
ਤਿੰਨ ਲੌਂਗ
3/4 ਚੱਮਚ ਕਾਲੀ ਮਿਰਚ
ਤੇਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਮਿਕਸਰ ‘ਚ ਟਮਾਟਰ, ਕਾਲੀ ਮਿਰਚ, ਦਾਲਚੀਨੀ ਅਤੇ ਲੋਂਗ ਪਾ ਕੇ ਪੇਸਟ ਤਿਆਰ ਕਰੋ। ਹੁਣ ਕੜਾਹੀ ‘ਚ ਸੌਂਫ਼, ਅਦਰਕ ਪਾ ਕੇ ਫ਼ਰਾਈ ਕਰੋ ਅਤੇ ਫ਼ਿਰ ਇਸ ‘ਚ ਟਮਾਟਰ ਪੇਸਟ ਪਾ ਕੇ ਪਕਾਓ। ਹੁਣ ਇਸ ‘ਚ ਹਰੀ ਮਿਰਚ, ਹਲਦੀ, ਲਾਲ ਮਿਰਚ, ਧਨੀਆ ਪਾਊਡਰ, ਕਸੂਰੀ ਮੇਥੀ ਅਤੇ ਲੂਣ ਪਾ ਕੇ ਮਿਲਾਓ। ਸਮੱਗਰੀ ਨੂੰ ਮਿਲਾਉਣ ਤੋਂ ਬਾਅਦ ਉਸ ‘ਚ ਦੁੱਧ ਪਾਓ। ਜਦੋਂ ਦੁੱਧ ਨੂੰ ਉਬਾਲ ਆ ਜਾਵੇ ਤਾਂ ਗਰੇਵੀ ‘ਚ ਪਨੀਰ ਪਾਓ। ਹੁਣ ਉਸ ਨੂੰ ਦੋ ਮਿੰਟ ਪਕਾਉਣ ਤੋਂ ਬਾਅਦ ਉਸ ‘ਚ ਇਲਾਇਚੀ ਪਾਊਡਰ ਪਾਓ।