ਖਾਂਡਵੀ ਚਾਟ ਬੇਸਨ ਤੋਂ ਤਿਆਰ ਕੀਤੀ ਜਾਂਦੀ ਹੈ। ਇਹ ਖਾਣ ‘ਚ ਵੀ ਬਹੁਤ ਸਵਾਦ ਲੱਗਦੀ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
2 ਕੱਪ ਬੇਸਨ
ਅੱਧਾ ਚਮਚ ਹਲਦੀ
1 ਚਮਚ ਹਰੀ ਮਿਰਚ(ਕੁੱਟੀ ਹੋਈ)
1 ਚਮਚ ਰਿਫ਼ਾਇੰਡ ਤੇਲ
ਕੜੀ ਪੱਤਾ
1 ਚਮਚ ਨਿੰਬੂ ਦਾ ਰਸ
ਨਮਕ(ਸਵਾਦ ਅਨੁਸਾਰ)
ਸਰ੍ਹੋਂ ਦੇ ਦਾਣੇ
ਬਣਾਉਣ ਲਈ ਵਿਧੀ:
ਸਭ ਤੋਂ ਪਹਿਲਾਂ ਇੱਕ ਭਾਂਡੇ ‘ਚ ਬੇਸਨ, ਹਲਦੀ, ਹਰੀ ਮਿਰਚ, ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਹੁਣ ਇੱਕ ਪੈਨ ਲਓ ਅਤੇ ਉਸ ਨੂੰ ਘੱਟ ਗੈਸ ‘ਤੇ ਗਰਮ ਕਰੋ। ਗਰਮ ਹੋਣ ਤੋਂ ਬਾਅਦ ਇਸ ‘ਚ 1 ਕੱਪ ਪਾਣੀ ਪਾ ਕੇ ਉਬਾਲ ਲਓ।
ਗਰਮ ਪਾਣੀ ‘ਤੇ ਬੇਸਨ ਦੇ ਮਿਸ਼ਰਨ ਪਾ ਕੇ ਚੰਗੀ ਤਰ੍ਹਾਂ ਪਕਾ ਲਓ। ਹੁਣ ਇਸ ਮਿਸ਼ਰਨ ਨੂੰ ਇੱਕ ਸਮਤਲ ਪਲੇਟ ‘ਤੇ ਫ਼ੈਲਾ ਲਓ।
ਜਦੋਂ ਇਹ ਥੌੜਾ ਜਿਹਾ ਸਖ਼ਤ ਹੋ ਜਾਵੇ ਤਾਂ ਇਸ ਨੂੰ ਪਤਲਾ-ਪਤਲਾ ਕੱਟ ਕੇ ਰੋਲ ਬਣਾ ਲਓ। ਹੁਣ ਇੱਕ ਦੂਜੇ ਪੈਨ ‘ਚ ਕੜੀ ਪੱਤਾ, ਸਰ੍ਹੋਂ ਦੇ ਦਾਣੇ ਅਤੇ ਨਮਕ ਮਿਲਾ ਕੇ ਤੜਕਾ ਲਗਾ ਲਓ।
ਹੁਣ ਇਸ ਬੇਸਨ ਦੇ ਰੋਲ ਪਪ ਛਿੜਕੋ। ਖਾਂਡਵੀ ਚਾਟ ਤਿਆਰ ਹੈ। ਇਸ ਨੂੰ ਸੋਸ ਨਾਲ ਪਰੋਸੋ ਅਤੇ ਖਾਓ।