ਆਟਾ ਬਿਸਕੁਟ

ਅਕਸਰ ਅਸੀਂ ਚਾਹ ਜਾਂ ਦੁੱਧ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਾਂ, ਪਰ ਹੁਣ ਬਾਜ਼ਾਰ ਤੋਂ ਬਿਸਕੁੱਟ ਲਿਆਉਣ ਦੀ ਬਜਾਏ ਤੁਸੀਂ ਇਨ੍ਹਾਂ ਨੂੰ ਘਰ ‘ਚ ਹੀ ਬਣਾ ਸਕਦੇ ਹੋ। ਇਹ ਬਣਾਉਣ ‘ਚ ਬੇਹੱਦ ਆਸਾਨ ਹਨ। ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦੀ ਵਿਧੀ।
ਸਮੱਗਰੀ
– ਘਿਓ 120 ਗ੍ਰਾਮ
– ਚੀਨੀ ਪਾਊਡਰ 180 ਗ੍ਰਾਮ
– ਬੇਕਿੰਗ ਪਾਊਡਰ ਛੋਟਾ ਡੇਢ ਚੱਮਚ
– ਕਣਕ ਦਾ ਆਟਾ 300 ਗ੍ਰਾਮ
– ਦੁੱਧ 120 ਮਿਲੀਲੀਟਰ
ਬਣਾਉਣ ਦੀ ਵਿਧੀ
ਇੱਕ ਬਾਊਲ ‘ਚ 120 ਗ੍ਰਾਮ ਘਿਓ ਅਤੇ 180 ਗ੍ਰਾਮ ਚੀਨੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫ਼ਿਰ ਇਸ ‘ਚ ਛੋਟਾ ਚੱਮਚ ਬੇਕਿੰਗ ਪਾਊਡਰ, 300 ਗ੍ਰਾਮ ਕਣਕ ਦਾ ਆਟਾ ਅਤੇ 120 ਮਿਲੀਲੀਟਰ ਦੁੱਧ ਮਿਲਾ ਕੇ ਨਰਮ ਆਟੇ ਦੀ ਤਰ੍ਹਾਂ ਨਾਲ ਗੁੰਨ੍ਹ ਲਓ। ਇੱਕ ਬਿਸਕੁੱਟ ਮੇਕਰ ਲਓ ਅਤੇ ਉਸ ਅੰਦਰ ਆਟੇ ਨੂੰ ਰੱਖ ਕੇ ਢੱਕਣ ਨੂੰ ਕਸ ਲਓ। ਫ਼ਿਰ ਬੇਕਿੰਗ ਟ੍ਰੇਅ ‘ਤੇ ਪਾਰਚਮੈਂਟ ਪੇਪਰ ਰੱਖੋ ਅਤੇ ਬਿਸਕੁਟ ਮੇਕਰ ਨਾਲ ਦੁਬਾਰਾ ਆਟੇ ਨੂੰ ਬਿਸਕੁਟਸ ਦਾ ਆਕਾਰ ਦਿਓ। ਅਵਨ ਨੂੰ 350 ਡਿਗਰੀ ਫ਼ੈਰਨਹਾਈਟ/180 ਡਿੱਗਰੀ ਸੈਲਸੀਅਸ ‘ਤੇ ਪ੍ਰਹੀਟ ਕਰੋ। ਬੇਕਿੰਗ ਟ੍ਰੇਅ ਨੂੰ ਇਸ ‘ਚ ਰੱਖ ਕੇ 20 ਤੋਂ 25 ਮਿੰਟ ਲਈ ਬੇਕ ਕਰੋ। ਤੁਹਾਡੇ ਆਟਾ ਬਿਸਕੁੱਟ ਤਿਆਰ ਹਨ ਚਾਹ ਨਾਲ ਇਨ੍ਹਾਂ ਦਾ ਸੁਆਦ ਲਓ।