PM ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਮੌਜੂਦ ਸ਼ੁਭਾਂਸ਼ੂ ਸ਼ੁਕਲਾ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਮੌਜੂਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ਼ੁਕਲਾ ਨੇ ਬੁੱਧਵਾਰ ਨੂੰ ਐਕਸੀਓਮ ਸਪੇਸ ਦੁਆਰਾ ਸੰਚਾਲਿਤ ਇੱਕ ਵਪਾਰਕ ਮਿਸ਼ਨ ਦੇ ਤਹਿਤ ਤਿੰਨ ਹੋਰ ਪੁਲਾੜ ਯਾਤਰੀਆਂ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ਸ਼ੁਰੂ ਕਰਕੇ ਇਤਿਹਾਸ ਰਚਿਆ। ਰਾਕੇਸ਼ ਸ਼ਰਮਾ ਦੇ ਰੂਸੀ ਪੁਲਾੜ ਯਾਨ ‘ਤੇ ਉਡਾਣ ਭਰਨ ਤੋਂ ਬਾਅਦ 41 ਸਾਲਾਂ ਵਿੱਚ ਇਹ ਕਿਸੇ ਭਾਰਤੀ ਪੁਲਾੜ ਯਾਤਰੀ ਦੀ ਪਹਿਲੀ ਪੁਲਾੜ ਯਾਤਰਾ ਹੈ।