ਨਵੀਂ ਦਿੱਲੀ – ਦੇਸ਼ ਦੀ ਇਸ ਸਮੇਂ ਸਭ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਸ਼ਨਿਚਰਵਾਰ ਦੇਰ ਰਾਤ ਹੈਕਰਜ਼ ਵਲੋਂ ਹੈਕ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਵਿਚ ਟਵਿੱਟਰ ਅਕਾਊਂਟ ਨੂੰ ਮੁੜ ਸੁਰੱਖਿਅਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੈਕਰਜ਼ ਨੇ ਪੀ.ਐੱਮ ਮੋਦੀ ਨੇ ਟਵਿੱਟਰ ਨੂੰ ਨਿਸ਼ਾਨਾ ਬਣਾ ਕੇ ਹੈਕ ਕਰਨ ਲਈ ਕੁਝ ਟਵੀਟ ਕੀਤਾ, ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ ਕਹੀ। ਪੀ.ਐੱਮ ਮੋਦੀ ਦਾ ਟਵੀਟ 12 ਦਸੰਬਰ ਸਵੇਰੇ 2 ਵਜੇ ਨੇੜੇ ਆਇਆ।
ਹਾਲਾਂਕਿ ਹੈਕ ਨੇ ਪਹਿਲਾ ਟਵੀਟ ਚੰਦ ਮਿੰਟ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਅਤੇ ਇਕ ਵਾਰ ਫਿਰ ਉਹੀ ਟਵੀਟ ਦੋਬਾਰਾ ਕਰ ਦਿੱਤਾ। ਪੀ.ਐਮ.ਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀ.ਐੱਮ ਮੋਦੀ ਨੇ ਟਵਿੱਟਰ ਅਕਾਊਂਟ ਹੈਕ ਕੀਤਾ ਗਿਆ ਹੈ। ਇਸ ਗੱਲ ਦਾ ਪਤਾ ਲੱਗਦੇ ਸਾਰ ਟਵਿੱਟਰ ਅਕਾਊਂਟ ਨੂੰ ਮੁੜ ਤੋਂ ਤੁਰੰਤ ਸੁਰੱਖਿਅਤ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਨਰਿੰਦਰ ਮੋਦੀ ਸਮੇਂ-ਸਮੇਂ ‘ਤੇ ਸਮਾਜਿਕ ਵੀਡੀਓ ‘ਤੇ ਟਵਿੱਟਰ ‘ਤੇ ਆਪਣੀ ਗੱਲ ਰੱਖਦੇ ਰਹਿੰਦੇ ਹਨ। ਉਹ ਪੀਐਮ ਮੋਦੀ ਦੀ ਟਵਿੱਟਰ ਵੈੱਬਸਾਈਟ ਹੈਕਰਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ, ਜਿਸ ਕਾਰਨ ਹੈਕਰਜ਼ ਨੇ ਪੀ.ਐੱਮ ਮੋਦੀ ਨੇ ਟਵਿੱਟਰ ਅਕਾਊਂਟ ‘ਚ ਸੇਧ ਲਾ ਦਿੱਤੀ ਹੈ।















