ਬਲਦੇਵ ਧਾਲੀਵਾਲ, ਰਾਏਸਰ
ਮਿਸੀਸਾਗਾ: ਅਜੀਤ ਵੀਕਲੀ, Kalm Language Development Foundation of North America ਅਤੇ ਸਿੰਘ ਟਰੈਵਲ ਵਲੋਂ ਸ੍ਰਪਰਸਤ ਕੰਵਲਜੀਤ ਕੋਰ ਬੈਂਸ, Editor-in-Chief ਕੰਵਰ ਸੰਦੀਪ ਸਿੰਘ ਬੈਂਸ, ਜਸਬੀਰ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਬਾਜਵਾ ਅਤੇ ਮੱਲ ਸਿੰਘ ਬਾਸੀ ਦੀ ਯੋਗ ਅਗਵਾਈ ‘ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਲੰਘੀ 9 ਅਗਸਤ ਨੂੰ ਅਜੀਤ ਵੀਕਲੀ ਦੇ ਦਫ਼ਤਰ Ajit Bhawan (7015 Tranmere Drive, Unit 1 & 2, Mississauga) ‘ਚ ਸਵੇਰੇ 10 ਵਜੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਈ। ਸਟੇਜ ਸਕੱਤਰ ਜਸਬੀਰ ਸਿੰਘ ਬੋਪਾਰਾਏ ਨੇ ਸਟੇਜ ਸੰਭਾਲਦਿਆਂ ਹੀ ਕੰਵਲਜੀਤ ਕੌਰ ਬੈਂਸ, ਸੰਤ ਬਲਜੀਤ ਸਿੰਘ ਦਾਦੂਵਾਲ (ਸਾਬਕਾ ਜਥੇਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ), ਡਾ. ਅਖ਼ਤਰ ਸੰਧੂ, ਡਾ. ਰਵੇਲ ਸਿੰਘ ਅਤੇ ਭੁਪਿੰਦਰ ਸਿੰਘ ਬਾਜਵਾ ਨੂੰ ਪ੍ਰਧਾਨਗੀ ਮੰਡਲ ‘ਚ ਬੈਠਣ ਲਈ ਬੇਨਤੀ ਕੀਤੀ।
ਉਪਰੰਤ ਡਾ. ਅਮਰ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਜੀਵਨ ‘ਤੇ ਇੱਕ ਪਰਚਾ ਪੜ੍ਹਿਆ। ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ 600 ਬੀੜਾਂ ਨੂੰ ਕੰਪਿਉਟ੍ਰਾਈਜ਼ਡ ਕਰ ਚੁੱਕੇ ਹਨ। ਡਾ. ਅਖ਼ਤਰ ਸੰਧੂ (ਪਾਕਿਸਤਾਨ) ਨੇ ਕਿਹਾ ਕਿ ਕਈ ਜਗ੍ਹਾ ਇਤਿਹਾਸਕਾਰਾਂ ਨੇ ਇਤਿਹਾਸ ‘ਚ ਮੁਸਲਮਾਨ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਉਨ੍ਹਾਂ ਨੂੰ ਉੱਥੇ ਮੁਸਲਮਾਨ ਦੀ ਜਗ੍ਹਾ ਮੁਗ਼ਲ ਸ਼ਬਦ ਵਰਤਣਾ ਚਾਹੀਦਾ ਸੀ ਕਿਉਂਕਿ ਅਸਲੀ ‘ਚ ਜ਼ਾਲਮਾਂ ਦਾ ਕੋਈ ਧਰਮ ਨਹੀਂ ਹੁੰਦਾ। ਡਾ. ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੁਰਬਾਨੀ ਸਿਰਫ਼ ਸਿੱਖਾਂ ਵਾਸਤੇ ਹੀ ਨਹੀਂ ਦਿੱਤੀ ਸੀ ਸਗੋਂ ਸਾਰੇ ਧਰਮਾਂ ਨੂੰ ਮੱਦੇਨਜ਼ਰ ਰੱਖ ਕੇ ਕੁਰਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।
ਸੰਤ ਬਲਜੀਤ ਸਿੰਘ ਦਾਦੂਵਾਲ ਸਾਬਕਾ ਜਥੇਦਾਰ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਨੇ ਕਿਹਾ, “ਮੈਨੂੰ ਹੱਦ ਤੋਂ ਵੱਧ ਖ਼ੁਸ਼ੀ ਅਤੇ ਮਾਣ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਸੱਤ ਸਮੁਦਰੋਂ ਪਾਰ ਇਹ ਕਾਨਫ਼ਰੰਸ ਕਰ ਰਹੇ ਹਨ।” ਦਾਦੂਵਾਲ ਸਾਹਿਬ ਧਰਮ ਪ੍ਰਚਾਰ ਦਰਮਿਆਨ ਜਿਹੜੇ ਵੀ ਹੋਰ ਦੇਸ਼ਾਂ ਦੇ ਦੌਰਿਆਂ ‘ਤੇ ਗਏ, ਉਨ੍ਹਾਂ ਨੇ ਧਰਮ ਪ੍ਰਚਾਰ ਦਰਮਿਆਨ ਬੀਤੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ। 11ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਵੀ ਕਈ ਮੈਬਰਾਂ ਨੇ ਜਥੇਦਾਰ ਸਾਹਿਬ ਨੂੰ ਸਵਾਲ ਕੀਤੇ, ਅਤੇ ਉਨ੍ਹਾਂ ਨੇ ਬੜੇ ਹੀ ਵਧੀਆ ਢੰਗ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਡਾ. ਰਵੇਲ ਸਿੰਘ, ਜੋ ਕਿ ਪੰਜਾਬ ਤੋਂ ਰੁਝੇਵਿਆਂ ਨੂੰ ਅੱਖੋਂ ਪਰੋਖੇ ਕਰ ਕੇ ਕਲਮ ਦੇ ਸੱਦੇ ‘ਤੇ ਹਰ ਕਾਨਫ਼ਰੰਸ ‘ਚ ਹਾਜ਼ਰ ਹੁੰਦੇ ਹਨ, ਨੇ ਬੜੀ ਹੀ ਡੂੰਘਾਈ ਨਾਲ ਕਿਹਾ ਕਿ ਦੁਨੀਆਂ ਦੇ ਦੋ ਵੱਡੇ ਧਰਮ ਹਨ, ਅਤੇ ਜੇਕਰ ਸਿੱਖ ਕੌਮ ਨੂੰ ਇੱਕ ਵੱਖਰਾ ਧਰਮ ਮੰਨਿਆ ਜਾਵੇ ਤਾਂ ਸਾਡੇ ਪੈਰ ਵੀ ਲੱਗ ਸਕਦੇ ਹਨ। ਹਿਸਟੋਰੀਅਨ ਸੋਹਣ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਕੋਲ ਸਿਰਫ਼ ਕਸ਼ਮੀਰੀ ਪੰਡਤਾਂ ਨੇ ਹੀ ਫ਼ਰਿਆਦ ਨਹੀਂ ਸੀ ਕੀਤੀ ਸਗੋਂ 17 ਹੋਰ ਪਿੰਡਾਂ ਦੇ ਪੰਡਤਾਂ ਨੇ ਵੀ ਆਪੋ ਆਪਣੇ ਦੁੱਖ ਬਿਆਨ ਕੀਤੇ ਸਨ। ਸਾਬਕਾ ਸਕੱਤਰ ਪਰਮਜੀਤ ਸਿੰਘ ਸਰੋਆ ਸਾਬਕਾ ਮੈਂਬਰ SGPC ਨੇ ਕਿਹਾ ਕਿ ਇਹ ਕਾਨਫ਼ਰੰਸਾਂ ਜਾਂ ਸ਼ਤਾਬਦੀਆਂ ਸਿੱਖ ਇਤਿਹਾਸ ਨੂੰ ਦੁਨੀਆਂ ਦੇ ਕੋਨੇ ਕੋਨੇ ‘ਚ ਪਹੁੰਚਾਉਣ ਦਾ ਇੱਕ ਨਿੱਗਰ ਉਪਰਾਲਾ ਹੈ। ਪਹਿਲੇ ਸੈਸ਼ਨ ਦੀ ਸਮਾਪਤੀ 2.30 ‘ਤੇ ਹੋਈ। ਉਸ ਸੈਸ਼ਨ ਦੇ ਸਮੂਹ ਬੁਲਾਰਿਆਂ ਦਾ ਭੁਪਿੰਦਰ ਸਿੰਘ ਬਾਜਵਾ ਨੇ ਧੰਨਵਾਦ ਕੀਤਾ। ਕਾਨਫ਼ਰੰਸ ਦੇ ਅਗਲੇ ਸੈਸ਼ਨ ਦੀ ਸ਼ੁਰੂਆਤ ਦੁਪਹਿਰ ਤਿੰਨ ਵਜੇ ਹੋਈ। ਸਟੇਜ ਸਕੱਤਰ ਜਸਬੀਰ ਸਿੰਘ ਬੋਪਾਰਾਏ ਦੀ ਬੇਨਤੀ ਨਾਲ ਪ੍ਰਧਾਨਗੀ ਸੈਸ਼ਨ ‘ਚ ਸਟੇਜ ‘ਤੇ ਕੰਵਲਜੀਤ ਕੌਰ ਬੈਂਸ, ਸੁਰਜੀਤ ਸਿੰਘ ਬੋਪਾਰਾਏ, ਪਰਮਜੀਤ ਦਿਓਲ, ਨੀਟਾ ਬਲਵਿੰਦਰ, ਤਾਹਿਰਾ ਸਰਾ, ਹਰਬੰਸ ਨੰਗਲੀਆ ਅਤੇ ਸੁਰਿੰਦਰਜੀਤ ਕੋਰ ਸੁਸ਼ੋਭਿਤ ਹੋਏ। ਮੱਲ ਸਿੰਘ ਬਾਸੀ ਨੇ ਕਵੀ ਦਰਬਾਰ ਸੈਸ਼ਨ ਦੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ।
Kalm Language Development Foundation of North America ਵਲੋਂ ਆਯੋਜਿਤ 11ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ‘ਚ ਵਿਸ਼ੇਸ਼ ਤੌਰ ‘ਤੇ ਨੀਟਾ ਬਲਵਿੰਦਰ, ਸੁਮਨ ਮੌਦਗਿਲ, ਬਲਦੇਵ ਧਾਲੀਵਾਲ ਰਾਏਸਰ, ਦਰਸ਼ਨ ਸਿੰਘ ਨਾਮਧਾਰੀ, ਗੁਰਮੀਤ ਸਿੰਘ ਸਮਾਧਭਾਈ, ਡਾ. ਰਾਜਵਿੰਦਰ ਕੌਰ ਹੁੰਦਲ ਸਾਬਕਾ ਪ੍ਰਿੰਸੀਪਲ ਕਾਲਜ ਸਿਧਵਾਂ ਖੁਰਦ, ਡਾ. ਗੁਰਮੀਤ ਸਿੰਘ ਹੁੰਦਲ, ਨਾਹਰ ਸਿੰਘ ਕਰੜਾ, ਪਰਮਜੀਤ ਕੌਰ ਦਿਓਲ, ਅਮਰ ਸਿੰਘ ਢੀਂਡਸਾ, ਅਮਰਜੀਤ ਕੌਰ, ਡਾ. ਗਿਆਨ ਸਿੰਘ ਘਈ, ਪਰਮਵੀਰ ਸਿੰਘ, ਸੁਰਜਨ ਸਿੰਘ ਤੱਗੜ, ਸੋਹਣ ਸਿੰਘ ਖ਼ਾਲਸਾ, ਮੱਲ ਸਿੰਘ ਬਾਸੀ, ਗੁਰਦੇਵ ਸਿੰਘ ਰੱਖੜਾ, ਪ੍ਰੋ. ਅਮਰ ਸਿੰਘ, ਪਰਮਜੀਤ ਸਿੰਘ ਸਰੋਆ, ਗੁਰਮੇਲ ਸਿੰਘ, ਜੋਗਿੰਦਰ ਪੱਡਾ, ਮਨਰੀਤ ਵਿਰਕ, ਗੁਰਾ ਸਿੰਘ ਬੱਲ, ਮਨਜੀਤ ਸਿੰਘ ਭੋਮਾ, ਰੂਪ ਕਾਹਲੋਂ ਕਾਦੀਆਂ, ਪ੍ਰੋ. ਬਲਵੀਰ ਕੌਰ ਰਾਏਕੋਟੀ, ਜਸਪਾਲ ਸਿੰਘ ਕਾਹਲੋਂ, ਰਾਜਦੀਪ ਸਿੰਘ ਓਲਖ, ਸੁਖਪ੍ਰੀਤ ਕੌਰ, ਹਰਪਰੀਤ ਸਿੰਘ, ਤਾਹਿਰਾ ਸਰਾ, ਦਲਬੀਰ ਸਿੰਘ ਕਥੂਰੀਆ, ਅਮਨਦੀਪ ਸਿੰਘ, ਨਰਿੰਦਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਬੋਪਾਰਾਏ, ਗਿਆਨੀ ਸਰੂਪ ਸਿੰਘ ਸਾਬਕਾ ਪ੍ਰਚਾਰਕ (SGPC), ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਬੇਬੇ ਨਾਨਕੀ ਧਾਰੀਵਾਲ, ਸੌਰਭ ਉਬਰਾਏ ਦੀਪੂ, ਮਕਸੂਦ ਚੌਧਰੀ, ਮਨਦੀਪ ਕੌਰ, ਬੇਅੰਤ ਕੌਰ ਧਾਲੀਵਾਲ, ਮਲੂਕ ਸਿੰਘ ਕਾਹਲੋਂ, ਦਿਲਕਰਨ ਸਿੰਘ, ਸੁਜਾਨ ਸਿੰਘ ਸੁਜਾਨ, ਡਾ. ਨਿਰਮਲ ਜਸਵਾਲ, ਗੁਰਿੰਦਰ ਸਿੰਘ ਭੰਗੂ, ਸੁਖਵਿੰਦਰ ਸਿੰਘ, ਪਰੀਤਮ ਸਿੰਘ ਧੰਜਲ, ਗਿਆਨ ਸਿੰਘ ਦਰਦੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਵਾਨ ਸਾਹਿਬਾਨ ਨੇ ਗੀਤਾਂ, ਕਵਿਤਾਵਾਂ ਅਤੇ ਸਿੱਖ ਇਤਿਹਾਸ ਦੇ ਅਣਛੋਹੇ ਪੰਨਿਆਂ ‘ਚੋਂ ਰੋਚਕ ਵਿਸ਼ੇ ਛੂਹ ਕਿ ਸੂਝਵਾਨ ਸਰੋਤਿਆਂ ਦੀ ਜਾਣਕਾਰੀ ‘ਚ ਚੋਖਾ ਵਾਧਾ ਕੀਤਾ।
ਪ੍ਰੋਗਰਾਮ ਦੇ ਅਖੀਰ ‘ਚ ਅਜੀਤ ਵੀਕਲੀ ਦੇ CEO ਅਤੇ Kalm Foundation ਦੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ, ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਰਚਿਤ ਗੁਰਬਾਣੀ ਦੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 28, 29 ਅਤੇ 30 ਜੂਨ 2026 ਨੂੰ 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਅਜੀਤ ਭਵਨ ‘ਚ ਵੱਡੇ ਪੱਧਰ ‘ਤੇ ਆਯੋਜਿਤ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਅੱਜ ਤੋਂ ਹੀ ਸੁਰੂ ਕਰ ਦਿੱਤੀਆਂ ਗਈਆਂ ਹਨ।
Ajit weekly ਦੀ ਤਰਫ਼ੋਂ Apna Pind, Matheson Sweets and Mississauga Sweets ਰੈਸਟੋਰੈਂਟਾਂ ਦੇ ਮਾਲਕ Rajvinder Singh Walia ਵਲੋਂ ਤਿਆਰ ਕੀਤੇ ਅਤੇ ਪਰੋਸੇ ਗਏ ਅਤਿ ਸਵਾਦਿਸ਼ਟ ਭੋਜਨ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆ। ਕੁਲ ਮਿਲਾ 11ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਰੋਤਿਆਂ ਦੇ ਮਨਾਂ ‘ਤੇ ਇੱਕ ਨਿਵੇਕਲੀ ਅਤੇ ਅਮਿੱਟ ਛਾਪ ਛੱਡ ਗਈ।















