ICC ਵਨ-ਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪੁੱਜੀ ਭਾਰਤੀ ਮਹਿਲਾ ਕਪਤਾਨ

ਦੁਬਈ – ਭਾਰਤੀ ਕਪਤਾਨ ਮਿਤਾਲੀ ਰਾਜ ICC ਵਨਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਇੱਕ ਸਥਾਨ ਦੇ ਫ਼ਾਇਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ਜਦਕਿ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੂਜੇ ਸਥਾਨ ‘ਤੇ ਬਰਕਰਾਰ ਹੈ। ਆਲਰਾਊਂਡਰਾਂ ‘ਚ ਭਾਰਤ ਦੀ ਦੀਪਤੀ ਸ਼ਰਮਾ ਇੱਕ ਸਥਾਨ ਦੇ ਫ਼ਾਇਦੇ ਨਾਲ ਚੌਥੇ ਸਥਾਨ ‘ਤੇ ਹੈ। ਮਿਤਾਲੀ ਦੇ 738 ਰੇਟਿੰਗ ਅੰਕ ਹਨ, ਅਤੇ ਆਸਟਰੇਲੀਆ ਦੀ ਐਲਿਸਾ ਹੀਲੀ 750 ਅੰਕਾਂ ਨਾਲ ਸਿਖ਼ਰ ‘ਤੇ ਹੈ। ਭਾਰਤ ਦੀ ਸਮ੍ਰਿਤੀ ਮੰਧਾਨਾ 710 ਅੰਕਾਂ ਨਾਲ ਛੇਵੇਂ ਸਥਾਨ ‘ਤੇ ਬਰਕਰਾਰ ਹੈ।
ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਆਸਟਰੇਲੀਆ ਦੀ ਜੋਨਸਨ 760 ਅੰਕਾਂ ਨਾਲ ਸਿਖ਼ਰ ‘ਤੇ ਹੈ ਜਦਕਿ ਝੂਲਨ ਦੇ 727 ਅੰਕ ਹਨ। ਆਸਟਰੇਲੀਆ ਦੀ ਮੇਗਨ ਸ਼ਟ 717 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਆਲਰਾਊਂਡਰਾਂ ‘ਚ ਇੰਗਲੈਂਡ ਦੀ ਨਟਾਲੀ ਸਾਕਿਵੇਰ ਸਿਖਰ ‘ਤੇ ਹੈ। ਆਸਟਰੇਲੀਆ ਦੀ ਐਲਿਸ ਪੇਰੀ ਦੂਜੇ ਅਤੇ ਦੱਖਣੀ ਅਫ਼ਰੀਕਾ ਦੀ ਮਾਰੀਅਨ ਕੈਪ ਤੀਜੇ ਸਥਾਨ ‘ਤੇ ਹੈ। ਵੈੱਸਟ ਇੰਡੀਜ਼ ਦੀ ਹੈਲੀ ਮੈਥਿਊਜ਼ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੋ ਸਥਾਨਾਂ ਦੇ ਫ਼ਾਇਦੇ ਨਾਲ ਛੇਵੇਂ ਸਥਾਨ ‘ਤੇ ਪਹੁੰਚ ਗਈ ਹੈ।