CSK ‘ਤੇ ਪਾਬੰਦੀ ਦੇ ਖ਼ਿਲਾਫ਼ ਅਪੀਲ ‘ਤੇ ਫ਼ੈਸਲਾ ਸੁਰੱਖਿਅਤ

sports-news-300x150ਨਵੀਂ ਦਿੱਲੀਂ ਸੁਪਰੀਮ ਕੋਰਟ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੇ ਖੇਡਣ ‘ਤੇ ਲੱਗੀ ਪਾਬੰਦੀ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸੁਬਰਾਮਣੀਅਮ ਸਵਾਮੀ ਦੀ ਅਪੀਲ ‘ਤੇ ਮੰਗਲਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ। ਸਵਾਮੀ ਨੇ ਸੱਟੇਬਾਜ਼ੀ ਦੇ ਦੋਸ਼ ‘ਚ ਸੀ.ਐੱਸ.ਕੇ. ਦੇ ਖਿਲਾਫ਼ ਲਗਾਏ ਗਏ 2 ਸਾਲ ਦੀ ਪਾਬੰਦੀ ਨੂੰ ਚਣੌਤੀ ਦਿੰਦੇ ਹੋਏ ਕਿਹਾ ਸੀ ਕਿ ਸੀ.ਐੱਸ.ਕੇ. ਦੇ ਕਿਸੇ ਖਿਡਾਰੀ ਜਾਂ ਇਸ ਦੇ ਮਾਲਕ ਐੱਨ. ਸ਼੍ਰੀਨਿਵਾਸਨ ਦੇ ਖਿਲਾਫ਼ ਕੋਈ ਦੋਸ਼ ਨਹੀਂ ਹੈ। ਭਾਜਪਾ ਨੇਤਾ ਦਾ ਕਹਿਣਾ ਹੈ ਕਿ ਆਈ.ਪੀ.ਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਅਤੇ ਸ਼ਸ਼ਾਂਕ ਮਨੋਹਰ ਨੇ ਸ਼੍ਰੀਨਿਵਾਸਨ ਅਤੇ ਸੀ.ਐੱਸ.ਕੇ. ਨੂੰ ਕੱਢਣ ਦੇ ਉਦੇਸ਼ ਨਾਲ ਇਹ ਸਾਜਿਸ਼ ਰਚੀ ਸੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਸ਼੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਯੱਪਨ ਸੀ.ਐੱਸ.ਕੇ. ਦੇ ਅਹੁਦੇਦਾਰ ਹਨ ਅਤੇ ਉਹ ਸੱਟੇਬਾਜ਼ੀ ‘ਚ ਦੋਸ਼ੀ ਪਾਏ ਗਏ ਹਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸ਼੍ਰੀਨਿਵਾਸਨ ਭਾਰਤੀ ਕ੍ਰਿਕਟ ਬੋਰਡ ਦੇ ਅਹੁਦੇਦਾਰ ਹੋਣ ਦੇ ਨਾਲ-ਨਾਲ ਸੀ.ਐੱਸ.ਕੇ ਦੇ ਵੀ ਮਾਲਕ ਹਨ ਅਤੇ ਇਸ ਪ੍ਰਕਾਰ ਉਹ ਹਿੱਤਾ ਦੇ ਟਕਰਾਅ ਦੀ ਸਥਿਤੀ ‘ਚ ਸੀ।