ਘਰ ਵਰਗਾ ਮਹਿਸੂਸ ਹੋ ਰਿਹੈ ਪੰਜਾਬ ਆ ਕੇ – ਸੁਨੀਲ ਗਰੋਵਰ

ਵੀਡੀਓ ਸਟ੍ਰੀਮਿੰਗ ਪਲੈਟਫ਼ੌਰਮ ZEE-5 ‘ਤੇ ਸੁਨੀਲ ਗਰੋਵਰ ਦੀ ਇੱਕ ਨਵੀਂ ਵੈੱਬਸੀਰੀਜ਼ ਯੂਨਾਈਟਿਡ ਕੱਚੇ ਚੱਲ ਰਹੀ ਹੈ। ਉਸ ਦੇ ਪ੍ਰਚਾਰ ਲਈ ਉਹ ਚੰਡੀਗੜ੍ਹ ਆਇਆ ਹੋਇਐ। ਉਸ ਨੇ ਦੱਸਿਆ ਕਿ ਇਹ ਇੱਕ ਕੌਮੇਡੀ ਡਰਾਮਾ ਹੈ। ਇਹ ਸ਼ੋਅ ਹਾਸੇ-ਮਜ਼ਾਕ ਅਤੇ ਡਰਾਮੇ ਦੀ ਮਦਦ ਨਾਲ ਵਿਦੇਸ਼ਾਂ ‘ਚ ਪਹੁੰਚਣ ਵਾਲੇ ਪਰਵਾਸੀਆਂ ਦੀਆਂ ਤਕਲੀਫ਼ਾਂ ਅਤੇ ਮੁਸੀਬਤਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਸੁਨੀਲ ਗਰੋਵਰ ਨੇ ਕਿਹਾ ਕਿ ਪੰਜਾਬ ਆ ਕੇ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਉਹ ਘਰ ਵਾਪਿਸ ਆ ਗਿਆ ਹੈ। ਉਸ ਨੇ ਕਿਹਾ ਕਿ ਉਸ ਦੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਸੀ।