ਅਦਾਕਾਰ NTR ਜੂਨੀਅਰ ਨੇ ਆਪਣੇ ਅਗਲੇ ਪ੍ਰੌਜੈਕਟ NTR 30 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੋਰਤਾਲਾ ਸ਼ਿਵਾ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ‘ਚ ਜਾਨ੍ਹਵੀ ਕਪੂਰ ਵੀ ਨਜ਼ਰ ਆਵੇਗੀ। ਇਸ ਸਬੰਧੀ ਅਦਾਕਾਰ ਨੇ ਟਵਿਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ‘ਚ ਉਹ NTR 30 ਦੇ ਸੈੱਟ ‘ਤੇ ਨਿਰਦੇਸ਼ਕ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ NTR ਜੂਨੀਅਰ ਦੇ ਬੋਲਾਂ ਆ ਰਹਾ ਹੂੰ ਮੈਂ ਨਾਲ ਸ਼ੁਰੂ ਹੁੰਦੀ ਹੈ। ਉਸ ਨੇ ਟਵੀਟ ਕੀਤਾ, ”ਕੋਰਤਾਲਾ ਨਾਲ ਇੱਕ ਵਾਰ ਫ਼ਿਰ ਸੈੱਟ ‘ਤੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ।” ਇਸ ਐਕਸ਼ਨ ਡਰਾਮਾ ਫ਼ਿਲਮ ਲਈ ਫ਼ਿਲਮੀ ਦੁਨੀਆਂ ਦੇ ਵੱਡੇ ਤਕਨੀਸ਼ੀਅਨ ਇਕੱਠੇ ਹੋਣਗੇ। ਫ਼ਿਲਮ ਦਾ ਨਿਰਮਾਣ NTR ਆਰਟਸ ਦੇ ਹਰੀ ਕ੍ਰਿਸ਼ਨਾ ਕੇ.ਅਤੇ ਯੁਵਾਸੁਧਾ ਆਰਟਸ ਦੇ ਸੁਧਾਂਕਰ ਮਿਕੀਲੀਨੇਨੀ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ 5 ਅਪ੍ਰੈਲ 2024 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।











