ਕੈਨੇਡੀਅਨ ਗਾਇਕ ਜਸਟਿਨ ਬੀਬਰ ਅਤੇ ਪਤਨੀ ਹੇਲੀ ਬੀਬਰ ਖ਼ਊਬ ਸੁਰਖੀਆਂ ਬਟੋਰ ਰਹੇ ਹਨ। ਬੀਤੇ ਦਿਨੀਂ ਜਸਟਿਨ ਬੀਬਰ ਤੇ ਹੇਲੀ ਬੀਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਨੂੰ ਲੈ ਕੇ ਹੁਣ ਕਾਫ਼ੀ ਵਿਵਾਦ ਹੋ ਰਿਹਾ ਹੈ। ਜਸਟਿਨ ਬੀਬਰ ਨੇ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲਿਆਂ ਨੂੰ ਮੂਰਖ ਕਿਹਾ ਸੀ। ਇਹ ਸਭ ਵੇਖ ਕੇ ਮੁਸਲਿਮ ਲੋਕ ਕਾਫ਼ੀ ਵਿਰੋਧ ਕਰ ਰਹੇ ਹਨ।
ਔਨਲਾਈਨ ਹੋ ਕੇ ਰੋਜ਼ਾ ਰੱਖਣ ਵਾਲਿਆਂ ਨੂੰ ਆਖਿਆ ਮੂਰਖ
ਦੱਸ ਦਈਏ ਕਿ ਜਸਟਿਨ ਬੀਬਰ ਅਤੇ ਹੇਲੀ ਬੀਬਰ ਹਾਲ ਹੀ ‘ਚ ਹਿਜਾਬ ਮੌਡਰਨ ਨਾਮਕ ਇੱਕ ਪੇਜ ਲਈ ਇਨਸਟਾਗ੍ਰੈਮ ‘ਤੇ ਔਨਲਾਈਨ ਦਿਖਾਈ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਰੋਜ਼ਾ ਰੱਖਣ ਦੀ ਧਾਰਣਾ ਬਾਰੇ ਚਰਚਾ ਕੀਤੀ ਅਤੇ ਕਿਵੇਂ ਰੋਜ਼ਾ ਰੱਖਣਾ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰਖਵਾਉਂਦਾ। ਜਸਟਿਨ ਬੀਬਰ ਨੇ ਕਿਹਾ, ”ਮੈਨੂੰ ਇਸ ਬਾਰੇ ਸੋਚਣਾ ਪਵੇਗਾ, ਮੈਂ ਅਜਿਹਾ ਕਦੇ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਸਾਡੇ ਸ਼ਰੀਰ ਨੂੰ ਸਹੀ ਢੰਗ ਨਾਲ ਸੋਚਣ ਲਈ ਪੋਸ਼ਣ ਦੀ ਲੋੜ ਹੁੰਦੀ ਹੈ।”
ਹੇਲੀ ਨੇ ਫ਼ਿਰ ਖ਼ੁਲਾਸਾ ਕੀਤਾ ਕਿ ਫ਼ਾਸਟਿੰਗ ਜਾਂ ਵਰਤ ਰੱਖਣ ਲਈ ਖਾਣਾ ਛੱਡਣਾ ਕਦੇ ਵੀ ਉਨ੍ਹਾਂ ਦੀ ਸਮਝ ਨਹੀਂ ਆਇਆ। ਜੇਕਰ ਤੁਸੀਂ TV ਬੰਦ ਕਰਨਾ ਚਾਹੁੰਦੇ ਹੋ, ਆਪਣੇ ਫ਼ੋਨ ਨੂੰ ਫ਼ਾਸਟ ਕਰਨਾ ਚਾਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਉਸ ‘ਤੇ ਜ਼ਿਆਦਾ ਵਿਸ਼ਵਾਸ ਕਰਦੀ ਹਾਂ, ਪਰ ਖਾਣਾ ਬੰਦ ਕਰਨਾ ਮੇਰੀ ਸਮਝ ਨਹੀਂ ਆਉਂਦਾ। ਅੱਗੇ ਹੇਲੀ ਬੀਬਰ ਨੇ ਕਿਹਾ ਕਿ ਇਸ ਕਰ ਕੇ ਫ਼ਾਸਟਿੰਗ ਜਾਂ ਰੋਜ਼ਾ ਰੱਖਣ ਵਾਲੇ ਲੋਕ ਮੂਰਖ ਹਨ।”
ਗੌਹਰ ਖ਼ਾਨ ਨੇ ਪਾਈ ਝਾੜ
ਬਿੱਗ ਬੌਸ 7 ਜੇਤੂ ਗੌਹਰ ਖ਼ਾਨ ਨੇ ਜਸਟਿਨ ਅਤੇ ਹੇਲੀ ਨੂੰ ਜਵਾਬ ਦਿੱਤਾ ਹੈ। ਗੌਹਰ ਖ਼ਾਨ ਨੇ ਆਪਣੇ ਇਨਸਟਾਗ੍ਰੈਮ ਸਟੋਰੀਜ਼ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਇਹ ਸਾਬਿਤ ਕਰਦਾ ਹੈ ਕਿ ਉਹ ਕਿੰਨੇ ਡੰਬ (ਬੇਵਕੂਫ਼) ਹਨ। ਬਸ਼ਰਤੇ ਉਹ ਇਸ ਦੇ ਪਿੱਛੇ ਦੇ ਵਿਗਿਆਨ ਬਾਰੇ ਜਾਣਦੇ ਹੋਣ। ਰੋਜ਼ਾ ਸਿਰਫ਼ ਧਾਰਮਿਕ ਸ਼ਰਧਾ ਲਈ ਹੀ ਨਹੀਂ ਰੱਖਿਆ ਜਾਂਦਾ ਸਗੋਂ ਇਸ ਦੇ ਕਈ ਸਿਹਤ ਲਾਭ ਹਨ! ਬੀਬਰ ਅਤੇ ਹੇਲੀ, ਬੁੱਧੀ ਤੋਂ ਕੰਮ ਲਓ। ਇੱਕ ਰਾਏ ਰੱਖਣਾ ਠੀਕ ਹੈ, ਪਰ ਸਹੀ ਤਰੀਕੇ ਨਾਲ ਰਾਏ ਦੱਸਣ ਲਈ ਕਾਫ਼ੀ ਬੁੱਧੀਮਾਨ ਹੋਣ ਦੀ ਲੋੜ ਪੈਂਦੀ ਹੈ।











