ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 1978 ‘ਚ ਐਸ.ਵਾਈ.ਐਲ ਦੇ ਨਿਰਮਾਣ ਲਈ ਫਾਇਲ ‘ਤੇ ਦਸਤਖਤ ਕਰਕੇ ਉਸਨੂੰ ਕਲਿਅਰ ਕੀਤੇ ਜਾਣ ਦੇ ਮਾਮਲੇ ਨੂੰ ਭੋਲੇਪਣ ‘ਚ ਕੀਤੀ ਗਈ ਗਲਤੀ ਦੱਸਣ ‘ਤੇ ਨਿੰਦਾ ਕੀਤੀ ਹੈ, ਜਿਨ੍ਹਾਂ ਨੇ 1977 ‘ਚ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਕਿਹਾ ਕਿ ਇਸਨੂੰ ਭੋਲੇਪਣ ‘ਚ ਕੀਤੀ ਗਈ ਗਲਤੀ ਦੱਸ ਕੇ, ਜਿਹੜੀ ਅਸਲਿਅਤ ‘ਚ ਨਹੀਂ ਹੋਈ ਸੀ ਅਤੇ ਤੁਸੀਂ ਸੱਭ ਕੁਝ ਸੋਚ ਸਮਝ ਕੇ ਕੀਤਾ ਸੀ, ਦੀ ਬਜਾਏ ਤੁਹਾਨੂੰ ਪੰਜਾਬ ਦੇ ਲੋਕਾਂ ਤੋਂ ਇਸ ਮਹਾਪਾਪ ਲਈ ਮੁਆਫੀ ਮੰਗਣੀ ਚਾਹੀਦੀ ਹੈ, ਜੋ ਤੁਸੀਂ ਉਨ੍ਹਾਂ ਦਾ ਕੀਮਤੀ ਪਾਣੀ ਖੋਹ ਕੇ ਕੀਤਾ ਹੈ, ਤਾਂ ਜੋ ਤੁਸੀਂ ਆਪਣੇ ਹਰਿਆਣਾ ਦੇ ਦੋਸਤ ਨੂੰ ਖੁਸ਼ ਕਰ ਸਕੋ। ਅਜਿਹੇ ‘ਚ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ, ਨਹੀਂ ਤਾਂ ਇਹ ਬੋਝ ਵੱਧਦਾ ਜਾਵੇਗਾ ਤੇ ਤੁਹਾਡੇ ਬੁੱਢੇ ਮੋਢਿਆਂ ਵਾਸਤੇ ਇਨ੍ਹਾਂ ਨੂੰ ਚੁੱਕਣਾ ਔਖਾ ਹੋ ਜਾਵੇਗਾ।
ਇਸ ਲੜੀ ਹੇਠ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੀਤੇ ਦਿਨ ਪਟਿਆਲਾ ‘ਚ ਕੀਤੇ ਗਏ ਦਾਅਵੇ ਕਿ ਐਸ.ਵਾਈ.ਐਲ ਫਾਇਲ ਨੂੰ ਕਲਿਅਰ ਕਰਨਾ ਬਾਦਲ ਵੱਲੋਂ ਭੋਲੇਪਣ ‘ਚ ਕੀਤੀ ਗਈ ਗਲਤੀ ਸੀ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਾਦਲ ਵੱਲੋਂ ਆਪਣੇ ਜਨਰਲ ਸਕੱਤਰ ਤੇ ਪਾਰਟੀ ਦੇ ਬੁਲਾਰੇ ਰਾਹੀਂ ਕੀਤੇ ਗਏ ਖੁਲਾਸੇ ਸਮਾਨ ਹੈ ਅਤੇ ਇਹ ਬਾਦਲ ਦੇ ਚਰਿੱਤਰ ਨੂੰ ਪੇਸ਼ ਕਰਦਾ ਹੈ। ਉਹ ਹੈਰਾਨ ਹਨ ਕਿ ਕਿਵੇਂ ਇਕ ਮੁੱਖ ਮੰਤਰੀ ਸਕਤਰੇਤ ‘ਚ ਚਲਾਕ ਬਾਬੂਆਂ ਦੇ ਹੱਥੀਂ ਖੇਡ ਸਕਦਾ ਹੈ ਤੇ ਬਿਨ੍ਹਾਂ ਪੜ੍ਹੇ ਰੂਟੀਨ ਤਰੀਕੇ ‘ਚ ਅਜਿਹੀ ਮਹੱਤਵਪੂਰਨ ਫਾਇਲ ਕਲਿਅਰ ਕਰ ਸਕਦਾ ਹੈ।
ਲੇਕਿਨ ਅਸਲੀ ਕਹਾਣੀ ਵੱਖਰੀ ਹੈ, ਕਿਉਂਕਿ ਬਾਦਲ ਨੇ ਸੋਚ ਸਮਝ ਕੇ ਐਸ.ਵਾਈ.ਐਲ ਦੀ ਫਾਇਲ ‘ਤੇ ਸਾਈਨ ਕਰਕੇ ਉਸਨੂੰ ਕਲਿਅਰ ਕੀਤਾ ਸੀ। ਜਿਹੜੇ ਆਪਣੇ ਖਾਸ ਮਿੱਤਰ ਤੇ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੂੰ ਖੁਸ਼ ਕਰਨਾ ਚਾਹੁੰਦੇ ਸਨ, ਜਿਨ੍ਹਾਂ ਨਾਲ ਇਨ੍ਹਾਂ ਨੇ ਵਿਅਕਤੀਗਤ ਦੋਸਤੀ ਨਿਭਾਈ ਅਤੇ ਇਸਦੀ 1 ਮਾਰਚ, 1978 ਨੂੰ ਹਰਿਆਣਾ ਵਿਧਾਨ ਸਭਾ ‘ਚ ਚਿੱਠੀ ਰਾਹੀਂ ਪੁਸਟੀ ਵੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਬਾਦਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਇਸ ਗੱਲ ਦੀ ਗਰੰਟੀ ਲੈ ਸਕਦੇ ਹਨ ਕਿ ਜੋ ਕੁਝ ਵੀ ਉਹ ਕਰਦੇ ਹਨ ਸੋਚ ਸਮਝ ਕੇ ਅਤੇ ਧਿਆਨ ਨਾਲ ਉਸਦੇ ਵਿਅਕਤੀਗਤ ਫਾਇਦੇ ਸੋਚ ਕੇ ਕਰਦੇ ਹਨ। ਇਸ ਮਾਮਲੇ ‘ਚ ਵੀ ਉਨ੍ਹਾਂ ਨੇ ਪੰਜਾਬੀਆਂ ਦੇ ਹਿੱਤਾਂ ਤੋਂ ਵੱਧ ਆਪਣੀ ਦੋਸਤੀ ਨੂੰ ਪਹਿਲ ਦਿੱਤੀ ਸੀ, ਜਿਸਨੇ ਉਨ੍ਹਾਂ ‘ਤੇ ਆਪਣਾ ਭਰੋਸਾ ਪ੍ਰਗਟਾਇਆ ਸੀ ਅਤੇ ਦੂਜੀ ਵਾਰ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਵੱਲੋਂ ਐਸ.ਵਾਈ.ਐਲ ਨਹਿਰ ਦੀ ਫਾਇਲ ਕਲਿਅਰ ਕਰਨਾ, ਕਦੇ ਵੀ ਭੁਲੇਖੇ ‘ਚ ਕੀਤੀ ਗਈ ਗਲਤੀ ਨਹੀਂ ਹੋ ਸਕਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ, ਬਾਦਲ ਨੇ ਉਨ੍ਹਾਂ (ਕੈਪਟਨ ਅਮਰਿੰਦਰ) ‘ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਹੁਣ ਖੁਦ ਬਾਦਲ ਵੱਲੋਂ ਅਟਲ ਗਵਾਹੀ ਦਾ ਸਾਹਮਣਾ ਕਰਨ ਕਰਕੇ ਤੇ ਖੁਦ ਉਨ੍ਹਾਂ ਵੱਲੋਂ ਦਸਤਖਤ ਕੀਤੇ ਰਿਕਾਰਡ ਸਾਹਮਣੇ ਆਉਣ ਕਾਰਨ, ਉਨ੍ਹਾਂ ਨੇ ਆਪਣੇ ਬੁਲਾਰੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਐਮ.ਪੀ ਚੰਦੂਮਾਜਰਾ ਨੂੰ ਆਪਣੇ ਵਾਸਤੇ ਬੋਲਣ ਲਈ ਚੁਣਿਆ ਅਤੇ ਇਸਨੂੰ ਚਲਾਕ ਬਾਬੂਆਂ ਪਾਸੋਂ ਉਨ੍ਹਾਂ ਤੋਂ ਕਰਵਾਈ ਭੋਲੇਪਣ ਦੀ ਗਲਤੀ ਦੱਸਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਮੀਦ ਪ੍ਰਗਟਾਈ ਹੈ ਕਿ ਹਰੇਕ ਗੱਲ ਲਈ ਕਾਂਗਰਸ ‘ਤੇ ਦੋਸ਼ ਲਗਾਉਣ ਵਾਲੀ ਬਿਮਾਰੀ ਤੋਂ ਪੀੜਤ, ਪੂਰੇ ਬਾਦਲ ਪਰਿਵਾਰ ਨੂੰ ਸਮਝ ਆਏਗੀ ਤੇ ਇਹ ਨਾ ਸਿਰਫ ਕਾਂਗਰਸ ਬਲਕਿ ਹਰੇਕ ਪੰਜਾਬੀ ਤੋਂ ਬਾਦਲ ਵੱਲੋਂ ਆਪਣੇ ਖਾਸ ਦੋਸਤ ਨੂੰ ਖੁਸ਼ ਕਰਨ ਲਈ ਗੁਆਂਢੀ ਸੂਬੇ ਨੂੰ ਦਿੱਤੇ ਕੀਮਤੀ ਪਾਣੀ ਲਈ ਮੁਆਫੀ ਮੰਗਣਗੇ।















