ਨੇਵੀ ਦਾ ਮਾਨਵਰਹਿਤ ਜ਼ਹਾਜ ਕੋਚੀ ਤੱਟ ‘ਤੇ ਹਾਦਸਾਗ੍ਰਸਤ, ਭਾਲ ਜਾਰੀ

7ਨਵੀਂ ਦਿੱਲੀ  :  ਨੇਵੀ ਦਾ ਇਕ ਮਾਨਵਰਹਿਤ ਜ਼ਹਾਜ ਕੋਚੀ ਤੱਟ ‘ਤੇ ਅੱਜ ਸ਼ਾਮ ਹਾਦਸੇ ਦਾ ਸ਼ਿਕਾਰ ਹੋ ਗਿਆ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਜ਼ਹਾਜ ਸ਼ਾਮ ਸਾਢੇ ਸੱਤ ਵਜੇ ਕੋਚੀ ਤੱਟ ਤੋਂ 900 ਮੀਲ ਦੀ ਦੂਰੀ ‘ਤੇ ਹਾਦਸਾਗ੍ਰਸਤ ਹੋ ਗਿਆ ਜਦ ਉਹ ਨਿਯਮਤ ਮਿਸ਼ਨ ਉਡਾਣ ‘ਤੇ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੀ ਬੋਰਡ ਆਫ ਇਨਕਵਾਇਰੀ ਦੇ ਹੁਕਮ ਦੇ ਦਿੱਤੇ ਗਏ ਹਨ। ਜ਼ਹਾਜ ਦੀ ਤਲਾਸ਼ ਦੇ ਯਤਨ ਕੀਤੇ ਜਾ ਰਹੇ ਹਨ।