ਲੁਧਿਆਣਾ : ਲੁਧਿਆਣਾ ਦੇ ਤਾਜਪੁਰਾ ਰੋਡ ਸਥਿਤ ਭਾਮੀਆਂ ਖੁਰਦ ‘ਚ ਪੈਂਦੇ ਵਰਦਾਨ ਐਨਕਲੇਵ ‘ਚ ਬੁੱਧਵਾਰ ਨੂੰ 220 ਕੇ. ਵੀ. ਤਾਰਾਂ ‘ਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਲੋਕਾਂ ਦੇ ਘਰਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰਾਂ ਦੀਆਂ ਛੱਤਾਂ ਨੂੰ ਤਰੇੜਾਂ ਆ ਗਈਆਂ। ਇਸ ਦੇ ਰੋਸ ਵਜੋਂ ਮੁੱਹਲਾ ਵਾਸੀਆਂ ਵੱਲੋਂ ਬਿਜਲੀ ਬੋਰਡ ਦੀ ਗੱਡੀ ਨੂੰ ਘੇਰ ਕੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੇ ਕਾਰਨ ਕਈ ਲੋਕਾਂ ਦੇ ਘਰਾਂ ‘ਚ ਮੀਟਰ ਵੀ ਸੜ ਗਏ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਲਾਪਰਵਾਹੀ ਕਾਰਨ ਇਸ ਤਰ੍ਹਾਂ ਦੇ ਹਾਦਸੇ ਇਲਾਕੇ ‘ਚ ਹੋ ਰਹੇ ਹਨ।














