ਸੌਤੇਲੇ ਮਾਮੇ ਨੇ ਕੁੜੀ ਨਾਲ ਕੀਤਾ ਜਬਰ ਜ਼ਿਨਾਹ, ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ

ਪ੍ਰਯਾਗਰਾਜ- ਉੱਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦੇ ਸ਼ਿਵਕੁਟੀ ਥਾਣਾ ਖੇਤਰ ‘ਚ ਇਕ 10 ਸਾਲਾ ਕੁੜੀ ਨਾਲ ਉਸ ਦੇ ਸੌਤੇਲੇ ਮਾਮਾ ਨਾ ਜਬਰ ਜ਼ਿਨਾਹ ਕੀਤਾ। ਕੁੜੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੀੜਤ ਕੁੜੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਸ਼ਾਮ ਉਹ ਆਪਣੇ 2 ਛੋਟੇ ਮੁੰਡਿਆਂ ਨੂੰ ਲੈ ਕੇ ਬਾਜ਼ਾਰ ਗਈ ਸੀ, ਜਦੋਂ ਕਿ ਪਿਤਾ ਰੋਜ਼ ਦੀ ਤਰ੍ਹਾਂ ਆਈਸਕ੍ਰੀਮ ਦੀ ਰੇਹੜੀ ਲਗਾਉਣ ਗਏ ਸਨ। ਕਰੀਬ 5 ਵਜੇ ਕੁੜੀ ਘਰ ‘ਚ ਇਕੱਲੀ ਸੀ। ਇਸ ਵਿਚ ਉਸ ਦੇ ਸੌਤੇਲੇ ਭਰਾ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁਝ ਦੇਰ ਬਾਅਦ ਵਾਪਸ ਘਰ ਆਈ ਤਾਂ ਧੀ ਗੰਭੀਰ ਹਾਲਤ ‘ਚ ਮਿਲੀ। ਪੁੱਛਣ ‘ਤੇ ਕੁੜੀ ਨੇ ਕੁਝ ਦੂਰ ਰਹਿਣ ਵਾਲੇ ਮਾਮਾ ਦਾ ਨਾਂ ਲਿਆ। ਧੀ ਦੀ ਹਾਲਤ ਦੇਖ ਕੇ ਮਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਕੁੜੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਉਸ ਨੂੰ ਡਫਰਿਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ 2 ਵਿਆਹ ਕੀਤੇ ਸਨ। ਦੋਸ਼ੀ ਉਸ ਦੀ ਸੌਤੇਲੀ ਮਾਂ ਦਾ ਭਰਾ ਹੈ ਅਤੇ ਘਰ ‘ਚ ਉਸ ਦਾ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਪਛਾਣ ਅਤੇ ਭਰੋਸੇ ਦਾ ਫਾਇਦਾ ਚੁੱਕ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਵਕੁਟੀ ਥਾਣਾ ਇੰਚਾਰਜ ਵੀਰੇਂਦਰ ਸਿੰਘ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮ ਮੌਕੇ ‘ਤੇ ਪਹੁੰਚੀ ਸੀ। ਕੁੜੀ ਦੀ ਮੈਡੀਕਲ ਜਾਂਚ ਅਤੇ ਇਲਾਜ ਕਰਵਾਇਆ ਜਾ ਰਿਹਾ ਹੈ। ਦੋਸ਼ੀ ਘਟਨਾ ਦੇ ਬਾਅਦ ਤੋਂ ਫਰਾਰ ਹੈ ਅਤੇ ਉਸ ਦੀ ਭਾਲ ਲਈ ਪੁਲਸ ਟੀਮ ਲਗਾਈ ਗਈ ਹੈ।