ਵਾਸ਼ਿੰਗਟਨ : ਭਾਰਤ ‘ਚ ਬੰਗਾਲ ਦੀ ਖਾੜੀ ‘ਚ ਕੁਦਰਤੀ ਗੈਸ ਹਾਈਡ੍ਰੇਟ ਦੇ ਵਿਸ਼ਾਲ ਭੰਡਾਰ ਦਾ ਪਤਾ ਲਗਾਇਆ ਗਿਆ ਹੈ। ਜਿਸ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇਹ ਗੱਲ ਇਕ ਚੋਟੀ ਦੀ ਇਕ ਅਮਰੀਕੀ ਏਜੰਸੀ ਨੇ ਕਹੀ, ਜਿਸ ਨੇ ਇਸ ਵੱਡੀ ਖੋਜ ‘ਚ ਮਦਦ ਕੀਤੀ। ਯੂ. ਐੱਸ ਜੀਓਲਾਜੀਕਲ ਸਰਵੇ (ਯੂ. ਐੱਸ. ਜੀ. ਐੱਸ) ਐਨਰਜੀ ਦੇ ਸੰਯੋਜਕ ਵਾਲਟਰ ਗਿਵਡ੍ਰੋਜ ਨੇ ਕਿਹਾ,”ਬੰਗਾਲ ਦੀ ਖਾੜੀ ਵਰਗੀ ਖੋਜ ਨਾਲ ਗੈਸ ਹਾਈਡ੍ਰੇਟ ਦੀ ਵਿਸ਼ਵੀ ਊਰਜਾ ਸੰਸਾਧਨ ਸਮਰੱਥਾ ਦਾ ਫਾਇਦਾ ਚੁੱਕਣ ਅਤੇ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੇ ਉਤਪਾਦਨ ਲਈ ਜ਼ਰੂਰੀ ਤਕਨਾਲੋਜੀ ਨੂੰ ਪ੍ਰੀਭਾਸ਼ਤ ਕਰਨ ‘ਚ ਮਦਦ ਮਿਲੇਗੀ।”
ਯੂ. ਐੱਸ. ਜੀ. ਐੱਸ ਨੇ ਕਿਹਾ ਕਿ ਇਹ ਖੋਜ ਵਿਸ਼ਵ ‘ਚ ਹੁਣ ਤੱਕ ਸਭ ਤੋਂ ਵਿਆਪਕ ਗੈਸ ਹਾਈਡ੍ਰੇਟ ਉੱਦਮ ਦਾ ਨਤੀਜਾ ਹੈ ਜਿਸ ‘ਚ ਭਾਰਤ, ਜਾਪਾਨ ਅਤੇ ਅਮਰੀਕਾ ਦੇ ਵਿਗਿਆਨਕ ਸ਼ਾਮਿਲ ਹਨ। ਯੂ. ਐੱਸ. ਜੀ. ਐੱਸ ਨੇ ਕੱਲ੍ਹ ਕਿਹਾ ਕਿ ਵਿਗਿਆਨਕਾਂ ਨੇ ਵੱਖ-ਵੱਖ ਤਕਨਾਲੋਜੀਆਂ ਲਈ ਭਾਰਤ ਦੇ ਗੈਰ-ਤੱਟੀ ਇਲਾਕਿਆਂ ‘ਚ ਗੈਸ ਹਾਈਡ੍ਰੇਟ ਭੰਡਾਰ ਦੀਆਂ ਵਿਸ਼ੇਸ਼ਤਾਵਾਂ ਦਾ ਪਤਾ ਲਗਾਇਆ। ਇਸ ਅਨੁਸੰਧਾਨ ਦਾ ਨਾਂ ਇੰਡੀਅਨ ਨੈਸ਼ਨਲ ਗੈਸ ਹਾਈਡ੍ਰੇਟ ਪ੍ਰੋਗਰਾਮ ਐਕਸਪੇਡੀਸ਼ਨ 02 ਸੀ। ਇਹ ਹਿੰਦ ਮਹਾਂਸਾਗਰ ‘ਚ ਗੈਸ ਹਾਈਡ੍ਰੇਟ ਭੰਡਾਰ ਦਾ ਪਤਾ ਲਗਾਉਣ ਦਾ ਦੂਸਰਾ ਸਾਂਝਾ ਯਤਨ ਸੀ।















