ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਬੰਗਾਲ ਦੀ ਖਾੜੀ ਵਿੱਚੋਂ ਲਾਪਤਾ ਹੋ ਗਿਆ ਹੈ। ਜਹਾਜ਼ ਵਿੱਚ ਚਾਲਕ ਦਲ ਦੇ ਅਮਲੇ ਸਮੇਤ 29 ਯਾਤਰੀ ਸਨ। AN-32 ਚੇਨਈ ਤੋਂ ਤਾਂਬਰਮ ਜਾ ਰਿਹਾ ਸੀ ਕਿ ਇਹ ਬੰਗਾਲ ਦੀ ਖਾੜੀ ਵਿੱਚੋਂ ਲਾਪਤਾ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਸਵੇਰੇ 8.30 ਰਵਾਨਾ ਹੋਇਆ ਸੀ ਤੇ ਇਸ ਨੇ ਪੋਰਟ ਬਲੇਅਰ 11 ਵਜੇ ਪਹੁੰਚਣਾ ਸੀ ਪਰ ਉਡਾਣ ਭਰਨ ਤੋਂ ਇੱਕ ਘੰਟਾ ਬਾਅਦ ਜਹਾਜ਼ ਦੇ ਚਾਲਕ ਦਾ ਸੰਪਰਕ ਟੁੱਟ ਗਿਆ ਤੇ ਇਹ ਲਾਪਤਾ ਹੋ ਗਿਆ।
ਜਹਾਜ਼ ਦੀ ਭਾਲ ਵਿੱਚ ਬੰਗਾਲ ਦੀ ਖਾੜੀ ਵਿੱਚ ਸਰਚ ਅਪ੍ਰੇਸ਼ਨ ਜਾਰੀ ਹੈ। ਨੇਵੀ ਨੇ ਆਪਣੇ ਚਾਰ ਸਮੁੰਦਰੀ ਜਹਾਜ਼ ਲਾਪਤਾ ਜਹਾਜ਼ ਦੀ ਭਾਲ ਵਿੱਚ ਲਾ ਦਿੱਤੇ ਹਨ।















