ਵੀਡੀਓ ਮਾਮਲੇ ‘ਤੇ ਭਗਵੰਤ ਮਾਨ ਨੇ ਮੰਗੀ ਮੁਆਫੀ

7ਨਵੀਂ ਦਿੱਲੀ   : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ ਦਾ ਇਕ ਵੀਡੀਓ ਫੇਸਬੁੱਕ ਉਤੇ ਪੋਸਟ ਕਰਨ ਦੇ ਮਾਮਲੇ ‘ਤੇ ਅੱਜ ਮੁਆਫੀ ਮੰਗ ਲਈ| ਇਸ ਸਬੰਧੀ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਲਿਖੀ ਇਕ ਚਿੱਠੀ ਵਿਚ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਗੱਲ ਆਖੀ ਹੈ| ਦੂਸਰੇ ਪਾਸੇ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਚਿੱਠੀ ਲਿਖ ਕੇ ਮੁਆਫੀ ਮੰਗ ਲਈ ਹੈ|
ਇਸ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਪਾਰਲੀਮੈਂਟ ਦਾ ਇਕ ਵੀਡੀਓ ਫੇਸਬੁੱਕ ਉਤੇ ਪੋਸਟ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਸੰਸਦ ਵਿਚ ਭਾਰੀ ਹੰਗਾਮਾ ਹੋਇਆ| ਇਸ ਦੌਰਾਨ ਭਾਰੀ ਹੰਗਾਮੇ ਵਿਚਾਲੇ ਸੰਸਦ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ|