ਪ੍ਰਿਯੰਕਾ ਗਾਂਧੀ ਪੰਜਾਬ ‘ਚ ਕਰ ਸਕਦੀ ਹੈ ਪਾਰਟੀ ਲਈ ਪ੍ਰਚਾਰ

4ਨਵੀਂ ਦਿੱਲੀ  :  ਜੇ ਕਾਂਗਰਸ ਅੰਦਰ ਚਲ ਰਹੀ ਚਰਚਾ ‘ਤੇ ਯਕੀਨ ਕਰੀਏ ਤਾਂ ਕਾਂਗਰਸ ਨੂੰ ਪ੍ਰਚਾਰ ਲਈ ਇਕ ਨਵਾਂ ਗਾਂਧੀ ਮਿਲ ਸਕਦਾ ਹੈ। ਉਮੀਦ ਹੈ ਕਿ ਪ੍ਰਿਯੰਕਾ ਗਾਂਧੀ ਪਾਰਟੀ ਲਈ ਚੋਣ ਪ੍ਰਚਾਰ ਕਰੇਗੀ ਉਹ ਨਾ ਸਿਰਫ ਪੰਜਾਬ,ਸਗੋਂ ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਵੀ ਚੋਣ ਪ੍ਰਚਾਰ ਕਰੇਗੀ। ਜੇ ਉਹ ਇਹ ਪ੍ਰਚਾਰ ਕਰਦੀ ਹੈ ਤਾਂ ਇੰਝ ਪਹਿਲੀ ਵਾਰ ਹੋਵੇਗਾ ਕਿ ਪ੍ਰਿਯੰਕਾ ਆਪਣੇ ਪਰਿਵਾਰਕ ਗੜ੍ਹਾਂ ਰਾਇਬਰੇਲੀ ਅਤੇ ਅਮੇਠੀ ਤੋਂ ਬਾਹਰ ਆ ਕੇ ਪਾਰਟੀ ਲਈ ਇਕ ਵੱਡੀ ਭੂਮਿਕਾ ਨਿਭਾਵੇਗੀ। ਪਾਰਟੀ ਦੇ ਵਰਕਰ ਲਗਾਤਾਰ ਮੰਗ ਕਰ ਰਹੇ ਹਨ ਕਿ ਪ੍ਰਿਯੰਕਾ ਨੂੰ ਕੋਈ ਵੱਡੀ ਭੂਮਿਕਾ ਸੌਂਪੀ ਜਾਵੇ। ਇਕ ਸੀਨੀਅਰ ਨੇਤਾ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਕ ਹੋਰ ਗਾਂਧੀ ਮਿਲਣ ਨਾਲ ਕਾਂਗਰਸੀ ਵਰਕਰਾਂ ਦਾ ਮਨੋਬਲ ਵਧੇਗਾ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੂੰ ਪੰਜਾਬ ਵਿਚੋਂ 13 ਵਿਚੋਂ 4 ਅਤੇ ਯੂ. ਪੀ. ਵਿਚ 80 ਵਿਚੋਂ 21 ਸੀਟਾਂ ਮਿਲੀਆਂ ਸਨ। ਸੋਨੀਆ ਦੀ ਬੇਟੀ ਪ੍ਰਿਯੰਕਾ ਕੋਲ ਪਾਰਟੀ ਦਾ ਕੋਈ ਅਧਿਕਾਰਤ ਅਹੁਦਾ ਨਹੀਂ ਹੈ।