ਨਵੀਂ ਦਿੱਲੀ : ਸੀ.ਐੱਨ.ਜੀ. ਗੈਸ ਇਕ ਵਾਰ ਫਿਰ ਮਹਿੰਗੀ ਹੋ ਗਈ ਹੈ। ਦਿੱਲੀ-ਐੱਨਸੀਆਰ ਤੋਂ ਇਲਾਵਾ ਕਾਨਪੁਰ, ਮੁਜ਼ੱਫਰਨਗਰ ਅਤੇ ਕਰਨਾਲ ਵਿੱਚ ਵੀ ਸੀ.ਐੱਨ.ਜੀ. ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 8 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਦਿੱਲੀ ਵਿੱਚ ਇਕ ਕਿਲੋ ਸੀ.ਐੱਨ.ਜੀ. ਦੀ ਕੀਮਤ 78.61 ਰੁਪਏ ਹੋ ਜਾਵੇਗੀ।
ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇਸ ਦੇ ਲਈ 81.17 ਰੁਪਏ ਦੇਣੇ ਹੋਣਗੇ। ਦੱਸ ਦੇਈਏ ਕਿ NCR ਵਿੱਚ ਸਭ ਤੋਂ ਮਹਿੰਗੀ CNG ਗੁਰੂਗ੍ਰਾਮ ‘ਚ ਮਿਲੇਗੀ। ਉੱਥੇ ਇਕ ਕਿਲੋ ਸੀ.ਐੱਨ.ਜੀ. ਦੀ ਕੀਮਤ 86.94 ਰੁਪਏ ਹੋਵੇਗੀ।
ਦੇਖੋ ਕਿੱਥੇ ਕਿੰਨੀ ਹੋਈ ਕੀਮਤ
ਦਿੱਲੀ : 78.61/ਕਿਲੋਗ੍ਰਾਮ
ਨੋਇਡਾ : 81.17/ਕਿਲੋਗ੍ਰਾਮ
ਗ੍ਰੇਟਰ ਨੋਇਡਾ : 81.17/ਕਿਲੋਗ੍ਰਾਮ
ਗੁਰੂਗ੍ਰਾਮ : 86.94/ਕਿਲੋਗ੍ਰਾਮ
ਰਿਕਾਰਡ ਪੱਧਰ ‘ਤੇ ਕੁਦਰਤੀ ਗੈਸ ਦੀ ਕੀਮਤ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 30 ਸਤੰਬਰ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 62 ਫ਼ੀਸਦੀ ਦਾ ਵਾਧਾ ਕੀਤਾ ਸੀ। ਇਸ ਨਾਲ ਇਸ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਸੀ.ਐੱਨ.ਜੀ. ਦੀਆਂ ਕੀਮਤਾਂ ਵਿੱਚ ਵਾਧੇ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕੁਦਰਤੀ ਗੈਸ ਦੀ ਵਰਤੋਂ ਖਾਦ, ਬਿਜਲੀ ਉਤਪਾਦਨ ਅਤੇ ਸੀ.ਐੱਨ.ਜੀ. ਦੇ ਰੂਪ ਵਿੱਚ ਵਾਹਨ ਈਂਧਣ ਤੇ ਖਾਣਾ ਪਕਾਉਣ ਲਈ ਰਸੋਈ ਗੈਸ ਦੇ ਰੂਪ ਵਿੱਚ ਕੀਤੀ ਜਾਂਦੀ ਹੈ।















