ਆਰਿਆ ਦੀ ਸਫ਼ਲਤਾ ਤੋਂ ਬਾਅਦ ਇੱਕ ਵਾਰ ਫ਼ਿਰ ਅਦਾਕਾਰਾ ਸੁਸ਼ਮਿਤਾ ਸੇਨ OTT ਪਲੈਟਫ਼ੌਰਮ ‘ਤੇ ਆਉਣ ਲਈ ਤਿਆਰ ਹੈ। ਅਦਾਕਾਰਾ ਨੇ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਬਾਅਦ ਸਾਲ 2020 ‘ਚ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ ਆਰਿਆ ਨਾਲ OTT ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਵੈੱਬ ਸੀਰੀਜ਼ ‘ਚ ਸੁਸ਼ਮਿਤਾ ਸੇਨ ਨੇ ਆਰਿਆ ਸਰੀਨ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਮਿਲਿਆ ਸੀ।
ਦੱਸ ਦੇਈਏ ਕਿ ਸੁਸ਼ਮਿਤਾ ਨੇ ਆਪਣੇ ਆਉਣ ਵਾਲੇ ਪ੍ਰੌਜੈਕਟਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮਰਾਠੀ ਫ਼ਿਲਮ ਨਿਰਮਾਤਾ ਰਵੀ ਜਾਧਵ ਵਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ‘ਚ ਸੁਸ਼ਮਿਤਾ ਇੱਕ ਟਰਾਂਸਜੈਂਡਰ ਦੀ ਭੂਮਿਕਾ ‘ਚ ਨਜ਼ਰ ਆਵੇਗੀ।
ਖ਼ਬਰਾਂ ਮੁਤਾਬਿਕ ਸੁਸ਼ਮਿਤਾ ਦੀ ਇਹ ਵੈੱਬ ਸੀਰੀਜ਼ ਮਸ਼ਹੂਰ ਟਰਾਂਸ ਐਕਟੀਵਿਸਟ ਗੌਰੀ ਸਾਵੰਤ ਦੀ ਜੀਵਨੀ ‘ਤੇ ਆਧਾਰਿਤ ਹੈ। ਸੀਰੀਜ਼ ‘ਚ ਕੁੱਲ ਛੇ ਐਪੀਸੋਡ ਹੋਣਗੇ ਜਿਸ ‘ਚ ਗੌਰੀ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ। ਵੈੱਬ ਸੀਰੀਜ਼ ਦਿਖਾਏਗੀ ਕਿ ਕਿਵੇਂ ਗੌਰੀ ਸਾਵੰਤ ਭਾਰਤ ਦੀ ਪਹਿਲੀ ਟਰਾਂਸਜੈਂਡਰ ਮਾਂ ਬਣੀ।
ਖ਼ਬਰਾਂ ਮੁਤਾਬਿਕ, ਸੁਸ਼ਮਿਤਾ ਇਸ ਰੋਲ ਨੂੰ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਇਹ ਸੀਰੀਜ਼ ਆਮ ਟਰਾਂਸਜੈਂਡਰ ਦੀਆਂ ਕਹਾਣੀਆਂ ਤੋਂ ਬਿਲਕੁਲ ਵੱਖਰੀ ਹੈ। ਇਹ ਗੌਰੀ ਅਤੇ ਉਸ ਦੀ ਗੋਦ ਲਈ ਧੀ ਦੀ ਕਹਾਣੀ ਹੈ ਜਿਸ ਲਈ ਉਸ ਨੂੰ ਸਮਾਜ ਨਾਲ ਲੰਬੀ ਲੜਾਈ ਲੜਨੀ ਪਈ। ਉਮੀਦ ਹੈ ਕਿ ਸੁਸ਼ਮਿਤਾ ਨਵੰਬਰ ਤਕ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰ ਲਵੇਗੀ।
ਸੁਸ਼ਮਿਤਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਅਨਟਾਈਟਲ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਆਰਿਆ ਸੀਜ਼ਨ ਥ੍ਰੀ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ ਉਹ ਮਾਨਸੀ ਬਾਗਲਾ ਵਲੋਂ ਨਿਰਦੇਸ਼ਿਤ ਫ਼ਿਲਮ ਬੰਗਲਾ ਨੰਬਰ 84 ‘ਚ ਵੀ ਨਜ਼ਰ ਆਵੇਗੀ।











