ਬ੍ਰਹਮਾਸਤਰ 2 ਨਾਲ ਬੌਲੀਵੁਡ ਡੈਬਿਊ ਕਰੇਗਾ ਆਰੀਅਨ

ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਕਦੋਂ ਆਪਣਾ ਬੌਲੀਵੁਡ ਡੈਬਿਊ ਕਰੇਗਾ, ਇਹ ਸਵਾਲ ਹਰ ਕਿਸੇ ਦੇ ਮਨ ‘ਚ ਹੈ। ਆਰੀਅਨ ਦੇ ਪ੍ਰਸ਼ੰਸਕ ਉਸ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣ ਲਈ ਬੇਕਰਾਰ ਹਨ। ਆਰੀਅਨ ਕਦੋਂ ਫ਼ਿਲਮਾਂ ‘ਚ ਕੰਮ ਕਰੇਗਾ ਇਹ ਤਾਂ ਨਹੀਂ ਪਤਾ, ਪਰ ਉਸ ਦੇ ਫ਼ੈਨਜ਼ ਪੇਜ ਨੇ ਸਿਨੇਮਾ ਲਵਰਜ਼ ਨੂੰ ਖ਼ਾਸ ਟ੍ਰੀਟ ਦਿੱਤੀ ਹੈ।
ਆਰੀਅਨ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਸ਼ਾਹਰੁਖ ਖ਼ਾਨ ਦਾ ਇਹ ਲਾਡਲਾ ਪੁੱਤਰ ਬ੍ਰਹਮਾਸਤਰ 2 ਦੇ ਪੋਸਟਰ ‘ਤੇ ਵਾਨਰ ਅਸਤਰ ਦੇ ਰੂਪ ‘ਚ ਨਜ਼ਰ ਆ ਰਿਹੈ।
ਬ੍ਰਹਮਾਸਤਰ 2 ਦੇ ਪੋਸਟਰ ‘ਚ ਆਰੀਅਨ ਖ਼ਾਨ ਨੂੰ ਵਾਨਰ ਅਸਤਰ ਦੇ ਅੰਦਾਜ਼ ‘ਚ ਦੇਖ ਕੇ ਪ੍ਰਸ਼ੰਸਕ ਤਾਂ ਖ਼ੁਸ਼ੀ ਨਾਲ ਝੂਮ ਰਹੇ ਹਨ, ਪਰ ਇਹ ਬ੍ਰਹਮਾਸਤਰ 2 ਦਾ ਅਸਲੀ ਪੋਸਟਰ ਨਹੀਂ ਸਗੋਂ ਇਸ ਨੂੰ ਆਰੀਅਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ।
ਬ੍ਰਹਮਾਸਤਰ 2 ਦੇ ਪੋਸਟਰ ‘ਤੇ ਆਰੀਅਨ ਖ਼ਾਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹਰ ਜਗ੍ਹਾ ਛਾਈ ਪਈ ਹੈ। ਆਰੀਅਨ ਖ਼ਾਨ ਦਾ ਇਹ ਪੋਸਟਰ ਭਾਵੇਂ ਹੀ ਉਸ ਦੇ ਕਿਸੇ ਪ੍ਰਸ਼ੰਸਕ ਨੇ ਬਣਾਇਆ ਹੈ, ਪਰ ਲੋਕ ਇਸ ਨੂੰ ਦੇਖ ਕੇ ਬੇਹੱਦ ਉਤਸ਼ਾਹਿਤ ਹੋ ਗਏ ਹਨ। ਸ਼ਾਹਰੁਖ ਖ਼ਾਨ ਤੋਂ ਬਾਅਦ ਵਾਨਰ ਅਸਤਰ ਦੇ ਅੰਦਾਜ਼ ‘ਚ ਉਸ ਦੇ ਲਾਡਲੇ ਆਰੀਅਨ ਨੂੰ ਦੇਖਣ ਦੀ ਪ੍ਰਸ਼ੰਸਕ ਮੰਗ ਕਰ ਰਹੇ ਹਨ।
ਵਾਇਰਲ ਤਸਵੀਰ ‘ਤੇ ਇੱਕ ਫ਼ੈਨ ਨੇ ਕੌਮੈਂਟ ਕੀਤਾ, ”ਯੰਗ ‘ਵਾਨਰ ਅਸਤਰ’ ਦੇ ਰੂਪ ‘ਚ ਆਰੀਅਨ ਖ਼ਾਨ ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ।”ਇੱਕ ਦੂਜੇ ਯੂਜ਼ਰ ਨੇ ਲਿਖਿਆ, ”ਵਾਓ, ਬ੍ਰਹਮਾਸਤਰ 2. ”