ਸ਼ਿਕਾਇਤ ਨਿਵਾਰਨ ਕਮੇਟੀਆਂ ਦੀਆਂ ਮੀਟਿੰਗਾਂ ਨਿਯਮਤ ਰੂਪ ਵਿੱਚ ਕੀਤੀਆਂ ਜਾਣ : ਸੇਖੋਂ

10ਚੰਡੀਗੜ੍ਹ : ਲੰਬਿਤ ਪਈਆ ਸ਼ਿਕਾਇਤਾਂ ਦਾ ਸਮੇ’ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਆਦੇਸ਼ ਕਰਦਿਆਂ ਸ. ਜਨਮੇਜਾ ਸਿੰਘ ਸੇਖੋਂ ਲੋਕ ਨਿਰਮਾਣ (ਭ ਤੇ ਮ), ਰੱਖਿਆਂ ਸੇਵਾਵਾਂ ਭਲਾਈ, ਸ਼ਿਕਾਇਤ ਨਿਵਾਰਨ ਤੇ ਪੈਨਸ਼ਨ ਵਿਭਾਗ ਮੰਤਰੀ, ਪੰਜਾਬ-ਕਮ-ਚੇਅਰਮੈਨ ਰਾਜ ਸਲਾਹਕਾਰ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੂਰੀ ਪਾਰਦਰਸ਼ਤਾ ਨਾਲ, ਸਮਾਂਬੱਧ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਇਸ ਲਈ ਸਮੂਹ ਵਿਭਾਗਾਂ ਅਤੇ ਉਨਾਂ ਦੇ ਅਧੀਨ ਦਫਤਰਾਂ ਸਬੰਧੀ ਸਿਕਾਇਤਾ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕਰਨਾ ਲਾਜ਼ਮੀ ਹੈ।
ਅੱਜ ਸਥਾਨਕ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿੱਚ ਸ਼ਿਕਾਇਤ ਨਿਵਾਰਨ ਵਿਭਾਗ ਦੀ ਰਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦਸਿਆ ਕਿ ਕਮੇਟੀ ਵਲੋਂ ਸ਼ਿਕਾਇਤ ਨਿਵਾਰਨ ਵਿਭਾਗ ਦੇ ਵੈਬ ਪੋਰਟਲ ‘ਤੇ ਪ੍ਰਾਪਤ ਸ਼ਿਕਾਇਤਾਂ ਨੂੰ ਵਾਚਨ ਉਪਰੰਤ ਫੈਸਲਾ ਲਿਆ ਹੈ ਕਿ ਜਿਨ੍ਹਾਂ ਕੰਮਾਂ/ਖੇਤਰਾ ਸਬੰਧੀ ਜਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਬਾਰੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਫੌਰੀ ਲੋੜੀਂਦੀ ਕਾਰਵਾਈ ਹਿੱਤ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਰਾਜ ਨਹੀ ਸੇਵਾ ਦੇ ਮੰਤਵ ਨਾਲ ਕੰਮ ਕਰ ਰਹੀ ਸਰਕਾਰ ਵਿਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਖਜਲ-ਖੁਆਰੀ ਹੋਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਮੁੱਖ ਸਕੱਤਰ ਪੰਜਾਬ ਦੇ ਪੱਧਰ ‘ਤੇ ਸਮੁਹ ਵਿਭਾਗਾਂ ਦੇ ਮੁਖਿਆਂ ਦੀ ਮੀਟਿੰਗ ਕਰਵਾਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਸ. ਸੇਖੋਂ ਨੇ ਦਸਿਆ ਕਿ ਸ਼ਿਕਾਇਤਾਂ ਦੇ ਸਥਾਨਕ ਪੱਧਰ ‘ਤੇ ਨਿਪਟਾਰੇ ਲਈ ਸਮੂਹ ਜਿਲ੍ਹਿਆਂ ਵਿਚ ਜਿਲਾ ਸ਼ਿਕਾਇਤ ਨਿਵਾਰਨ ਕਮੇਟਿਆਂ ਅਤੇ ਉਪ ਮੰਡਲ ਸ਼ਿਕਾਇਤ ਨਿਵਾਰਨ ਕਮੇਟਿਆਂ ਦਾ ਗਠਨ ਕੀਤਾ ਗਿਆ ਹੈ ਪਰ ਕੁਝ ਕਮੇਟਿਆਂ ਵਲੋਂ ਨਿਯਮਿਤ ਰੂਪ ਵਿਚ ਮੀਟਿੰਗਾਂ ਨਹੀ ਕੀਤੀਆਂ ਜਾ ਰਹੀਆਂ ਅਤੇ ਉਨ੍ਹਾਂ ਕੋਲ ਕਾਫੀ ਸ਼ਿਕਾਇਤਾਂ ਲੰਬਿਤ ਪਈਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਸ਼ਿਕਾਇਤ ਨਿਵਾਰਨ ਕਮੇਟਿਆਂ ਨੂੰ ਨਿਯਮਿਤ ਰੂਪ ਵਿਚ ਮੀਟਿੰਗਾਂ ਕਰਨ ਦੇ ਆਦੇਸ਼ ਕੀਤੇ ਗਏ ਹਨ। ਉਨ੍ਹਾਂ ਅੱਗੇ ਦਸਿਆ ਕਿ ਜਿਨ੍ਹਾਂ ਉਪਮੰਡਲਾਂ ਵਿਚ ਸ਼ਿਕਾਇਤ ਨਿਵਾਰਨ ਕਮੇਟਿਆਂ ਦਾ ਗਠਨ ਨਹੀ ਹੋਇਆ, ਉਨ੍ਹਾਂ ਦੇ ਗਠਨ ਦੀ ਕਾਰਵਾਈ ਨੂੰ ਤੇਜੀ ਨਾਲ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਨਿਰਮਲ ਜੀਤ ਸਿੰਘ ਕਲਸੀ, ਵਧੀਕ ਮੁੱਖ ਸਕੱਤਰ ਅਤੇ ਰੁਪਾਂਜਲੀ ਕਾਰਤਿਕ ਵਧੀਕ ਸਕੱਤਰ ਸ਼ਿਕਾਇਤ ਨਿਵਾਰਨ ਵਿਭਾਗ, ਪੰਜਾਬ ਹਾਜਰ ਸਨ।