ਕੇਂਦਰੀ ਗ੍ਰਹਿ ਮੰਤਰੀ ਵਲੋਂ ਬਿਹਾਰ ਦੇ ਮੁੱਖ ਮੰਤਰੀ ਨਾਲ ਸੀਆਰਪੀਐਫ ‘ਤੇ ਹਮਲੇ ਬਾਰੇ ਚਰਚਾ

9ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਨੇ ਬਿਹਾਰ ਦੇ ਮੁਖਮੰਤਰੀ ਨਾਲ ਔਰੰਗਾਬਾਦ  ਖੇਤਰ ਵਿੱਚ ਕੇਂਦਰੀ ਰਿਜਰਵ ਪੁਲਿਸ ਬਲ ਦੀ  ਟੀਮ ਉਤੇ ਘਾਤ ਲਗਾਕੇ ਕੀਤੇ ਗਏ ਹਮਲੇ ਬਾਰੇ ਚਰਚਾ ਕੀਤੀ। ਗ੍ਰਹਿ ਮੰਤਰੀ ਨੇ ਸੀ ਆਰ ਪੀ ਐਫ ਦੇ ਡਾਇਰੈਕਟਰ ਨੂੰ ਘਟਨਾ ਸੱਥਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਔਰੰਗਾਬਾਦ   ਰਵਾਨਾ ਹੇਣ ਦੇ ਨਿਰਦੇਸ਼ ਦਿੱਤੇ ਹਨ।
ਸ਼੍ਰੀ ਸਿੰਘ ਨੇ ਸ਼ਹੀਦ ਹੋਏ ਸੀ ਆਰ ਪੀ ਐਫ ਦੇ ਜਵਾਨਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਾਰਦਿਕ ਸੰਵੇਦਨਾ ਵਿਅਕਤ ਕੀਤੀ ਹੈ। ਉਨ੍ਹਾਂ ਜਖ਼ਮੀਆਂ ਦੇ ਜਲਦ ਸਵਸਥ ਹੋਣ ਦੀ ਕਾਮਨਾ ਵੀ ਕੀਤੀ ।