ਸਿਲੀਗੁੱੜੀ : ਪੱਛਮ ਬੰਗਾਲ ਦੇ ਦਾਰਜਲਿੰਗ ਤੋਂ ਬਾਗਡੋਗਰਾ ਦੇ ਰਸਤੇ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਿਲੇ ਦੀ ਇਕ ਗੱਡੀ ਸ਼ੁਕਰਵਾਰ ਨੂੰ ਅਚਾਨਕ ਗੱਡੇ ਵਿੱਚ ਡਿਗ ਗਈ। ਇਸ ਹਾਦਸੇ ਦੌਰਾਨ ਰਾਸ਼ਟਰਪਤੀ ਤੇ ਸੀਐਮ ਬੈਨਰਜੀ ਪੂਰੀ ਤਰਾਂ ਸੁਰੱਖਿਅਤ ਹਨ ਜਦਕਿ ਹਾਦਸੇ ਵਿੱਚ 6 ਸੁਰੱਖਿਆ ਕਾਮੀਆਂ ਨੂੰ ਚੋਟਾਂ ਲੱਗੀਆਂ ਹਨ। ਮਮਤਾ ਦੇ ਨਾਲ ਪ੍ਰਣਬ ਮੁੱਖਰਜੀ ਦੀ ਬੇਟੀ ਤੇ ਕਾਂਗਰਸ ਨੇਤਾ ਸ਼ਰਮਿਸ਼ਠਾ ਤੇ ਬੇਟੇ ਸਾਂਸਦ ਅਭਿਜੀਤ ਮੁਖਰਜੀ ਵੀ ਨਾਲ ਸਨ। ਹਾਦਸੇ ਦੇ ਬਾਅਦ ਪੀਐਮ ਮੋਦੀ ਨੇ ਰਾਸ਼ਟਰਪਤੀ ਨੂੰ ਫੋਨ ਕਰਕੇ ਉਨਾਂ ਦਾ ਹਾਲਚਾਲ ਪੁੱਛਿਆ। ਰਾਸ਼ਟਰਪਤੀ ਦਫ਼ਤਰ ਵੱਲੋਂ ਟਵੀਟ ਕਰ ਇਸ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਪੂਰੀ ਤਰਾਂ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਤਿਨ ਦਿਨੀਂ ਦਾਰਜਲਿੰਗ ਦੌਰੇ ਦੇ ਬਾਅਦ ਰਾਸ਼ਟਰਪਤੀ ਦਿੱਲੀ ਵਾਸਤੇ ਪਰਤਨ ਲਈ ਬਾਗਡੋਗਰਾ ਹਵਾਈਅੱਡੇ ਆ ਰਹੇ ਸਨ। ਦਾਰਜਲਿੰਗ ਦੇ ਸੋਨਾਦਾ ਤੋਂ ਗੁਜਰਦੇ ਹੋਏ ਘਣੇ ਕੋਹਰੇ ਦੀ ਵਜਾ ਨਾਲ ਕਾਫ਼ਿਲੇ ਦੀ ਚਾਰ ਗੱਡੀਆਂ ਵਿਚੋਂ ਇਕ ਅਚਾਨਕ ਗਹਿਰੇ ਗੱਡੇ ਵਿੱਚ ਡਿਗ ਪਈ ਜਿਸ ਵਿੱਚ 6 ਸੁਰੱਖਿਆ ਕਰਮਚਾਰੀ ਸਵਾਰ ਸਨ। ਬਚਾਅ ਕੰਮਾਂ ਦੀ ਦੇਖਰੇਖ ਆਪ ਮਮਤਾ ਬੈਨਰਜੀ ਨੇ ਕੀਤੀ ਤੇ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਵਾਸਤੇ ਕਰਸੀਯਾਂਗ ਅਸਪਤਾਲ ਲੈ ਜਾਇਆ ਗਿਆ। ਬਾਅਦ ਵਿੱਚ ਹਾਲਤ ਵਿਗੜਣ ‘ਤੇ ਉਨਾਂ ਨੂੰ ਉਤਰ ਬੰਗਾਲ ਮੈਡੀਕਲ ਕਾਲਜ ਵਿੱਚ ਦਾਖਲ ਕਰਾ ਦਿੱਤਾ ਗਿਆ।















