ਏਕਤਾ ਆਰ.ਕਪੂਰ ਅਤੇ ਅਨੁਰਾਗ ਕਸ਼ਯਪ ਦੀ ਦੋਬਾਰਾ ਨੇ ਫ਼ੈਂਟੇਸ਼ੀਆ ਫ਼ਿਲਮ ਫ਼ੈੱਸਟੀਵਲ, ਲੰਡਨ ਫ਼ਿਲਮ ਫ਼ੈੱਸਟੀਵਲ ਤੋਂ ਬਾਅਦ ਹੁਣ ਮੈਲਬਰਨ ਇੰਟਰਨੈਸ਼ਨਲ ਫ਼ਿਲਮ ਫ਼ੈੱਸਟੀਵਲ ‘ਚ ਫ਼ਿਲਮ ਦੀ ਓਪਨਿੰਗ ਕਰ ਕੇ ਆਪਣੀ ਸਫ਼ਲਤਾ ਦਾ ਲੋਹਾ ਮਨਵਾਇਆ ਹੈ।
ਦੋਬਾਰਾ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਤੋਂ ਬਾਅਦ ਇਹ ਫ਼ਿਲਮ ਹੁਣ ਆਪਣੀ ਨਵੀਂ ਕਹਾਣੀ ਨਾਲ ਭਾਰਤੀ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਹਰ ਵਾਰ ਜਦੋਂ ਕੋਈ ਨਵਾਂ ਫ਼ਿਲਮ ਫ਼ੈੱਸਟੀਵਲ ਆਯੋਜਿਤ ਕੀਤਾ ਜਾਂਦਾ ਹੈ ਤਾਂ ਫ਼ਿਲਮ ਨੂੰ ਪ੍ਰਸ਼ੰਸਾ, ਖੜ੍ਹੇ ਹੋ ਕੇ ਤਾੜੀਆਂ ਅਤੇ ਸ਼ਾਨਦਾਰ ਸਮੀਖਿਆਵਾਂ ਮਿਲਦੀਆਂ ਹਨ।
ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਲੰਬੇ ਸਮੇਂ ਬਾਅਦ ਦੋਬਾਰਾ ਨਾਲ ਵਾਪਸੀ ਕਰ ਰਿਹੈ। ਐਵਾਰਡ ਜੇਤੂ ਅਦਾਕਾਰਾ ਤਾਪਸੀ ਪੰਨੂ ਸਟਾਰਰ ਇਹ ਫ਼ਿਲਮ ਮੰਨੇ-ਪ੍ਰਮੰਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਨਿਰਦੇਸ਼ਿਤ ਹੈ ਅਤੇ ਸ਼ੋਭਾ ਕਪੂਰ ਅਤੇ ਏਕਤਾ ਆਰ.ਕਪੂਰ ਦੀ ਕਲਟ ਮੂਵੀਜ਼ ਵਲੋਂ ਨਿਰਮਿਤ ਹੈ ਜੋ ਬਾਲਾਜੀ ਟੈਲੀਫ਼ਿਲਮਜ਼ ਅਅਤੇ ਸੁਨੀਰ ਖੇਤਰਪਾਲ ਤੇ ਗੌਰਵ ਬੋਸ (ਐਥੀਨਾ) ਅਧੀਨ ਇੱਕ ਨਵਾਂ ਵਿੰਗ ਹੈ।











