ਨਵੀਂ ਦਿੱਲੀ : ਕੇਂਦਰੀ ਖੇਤੀ ਅਤੇ ਵਿਕਾਸ ਕਲਿਆਣ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਖੇਤੀ ਨਾਲ ਉਦਪਾਦਕਤਾ ਵੱਧਦੀ ਹੈ ਅਤੇ ਖੇਤੀ ਇੱਕ ਆਕਰਸ਼ਿਕ ਉਦੱਮ ਬਣਦਾ ਹੈ। ਉਨ੍ਹਾਂ ਨੇ ਇਹ ਗੱਲ ਵਿਗਿਆਨ ਭਵਨ ਵਿਚ ‘ਖੇਤੀ ਯੰਤਰੀਕਰਣ ਵਿਚ ਨਵਾਚਾਰ –ਕਿਸਾਨ, ਉਦਯੋਗ ਅਤੇ ਖੋਜ ਅਤੇ ਵਿਕਾਸ ਸੰਸਥਾਨਾਂ ਵਿਚ ਸੰਬੰਧਾਂ ਦੇ ਵਿਕਾਸ’ ਉਤੇ ਅਯੋਜਿਤ ਦੋ ਦਿਨਾਂ ਸੰਮੇਲਨ ਵਿਚ ਕੀਤੀ ।
ਖੇਤੀ ਮੰਤਰੀ ਨੇ ਕਿਹਾ ਕਿ ਖੇਤੀ ਮੰਤਰਾਲਾ ਇਸ ਦਿਸ਼ਾ ਵਿਚ ਸਰਗਰਮ ਹੈ ਤਾਂ ਕਿ ਦੇਸ਼ ਦੇ ਵੱਖ–ਵੱਖ ਖੇਤੀ ਜਲਵਾਯੂ ਖੇਤਰਾਂ ਵਿਚ ਛੋਟੇ-ਵੱਡੇ ਸਾਰੇ ਤਰ੍ਹਾਂ ਦੇ ਕਿਸਾਨਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਮੰਨਿਆਂ ਕਿ ਦੇਸ਼ ਵਿੱਚ ਜ਼ਿਆਦਾਤਰ ਵਾਹਨ ਜ਼ਮੀਨ ਥੋੜ੍ਹੀ ਹੋਣ ਕਾਰਨ ਖੇਤੀ ਉਪਕਰਣਾਂ ਦਾ ਵਪਾਰਕ ਉਦਯੋਗ ਆਰਥਿਕ ਰੂਪ ਤੋਂ ਫ਼ਇਦੇਮੰਦ ਨਹੀਂ ਹੈ ਪਰ ਉਨ੍ਹਾਂ ਅੱਗੇ ਕਿਹਾ ਕਿ ਛੋਟੇ ਕਸਟਮ ਹਾਇਰਿੰਗ ਕੇਂਦਰਾਂ ਰਾਹੀਂ ਖੇਤੀ ਦੇ ਕੰਮ ਲਈ ਕਿਸਾਨਾਂ ਨੂੰ ਖੇਤਰੀ ਮਸ਼ੀਨਰੀ ਉਪਲੱਬਧ ਹੋ ਰਹੀ ਹੈ ਅਤੇ ਇਹ ਇੱਕ ਚੰਗਾ ਯਤਨ ਹੈ।
ਸ਼੍ਰ੍ਰੀ ਸਿੰਘ ਨੇ ਕਿਹਾ ਕਿ ਇਸ ਸੰਮੇਲਨ ਦਾ ਉਦੇਸ਼ ਹੈ ਕਿ ਖੇਤੀ ਮਸ਼ੀਨਰੀ ਨਿਰਮਾਤਾਵਾਂ, ਖੋਜ ਅਤੇ ਵਿਕਾਸ ਵਿਚ ਲੱਗੇ ਵਿਗਿਆਨਿਕਾਂ ਅਤੇ ਖੇਤੀ ਪ੍ਰਸਾਰ ਵਿਚ ਕੰਮ ਕਰ ਰਹੇ ਸੰਸਥਾਨਾਂ ਵਿਚ ਤਾਲਮੇਲ ਬਣਾਕੇ ਨਵੀਨਤਮ ਖੋਜਕਾਰਾਂ ਦਾ ਵਪਾਰੀਕਰਨ ਇਨ੍ਹਾਂ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ ।
ਖੇਤੀ ਮੰਤਰੀ ਨੇ ਇਸ ਮੌਕੇ ਉਤੇ ਜਾਣਕਾਰੀ ਦੇ ਕੇ ਦੇਸ਼ ਵਿਚ ਵਰਤਮਾਨ ਵਿਚ , ਟ੍ਰੈਕਟਰ ਦਾ ਉਪਯੋਗ ਜੁਤਾਈ ਲਈ ਕੁੱਲ ਖੇਤਰਫਲ ਦੇ 22.78 ਪ੍ਰਤੀਸ਼ਤ ਖੇਤਰ ਉਤੇ ਅਤੇ ਬਿਜਾਈ ਲਈ ਕੁੱਲ ਖੇਤਰਫਲ ਦੇ 21.30 ਪ੍ਰਤੀਸ਼ਤ ਖੇਤਰ ਉਤੇ ਕੀਤਾ ਜਾ ਰਿਹਾ ਹੈ। ਮਸ਼ੀਨੀਕਰਣ ਅੰਗੀਕਰਣ ਦਾ ਪੱਧਰ ਕਟਾਈ ਅਤੇ ਗਹਾਈ ਕੰਮ ਲਈ 60-70 ਪ੍ਰਤੀਸ਼ਤ ਤੱਕ ਦੇਖਿਆ ਗਿਆ ਹੈ, ਸਿੰਚਾਈ ਵਿੱਚ 37 ਪ੍ਰਤੀਸ਼ਤ , ਪੌਦਾ ਪ੍ਰਟੈਕਸ਼ਨ ਵਿਚ 34ਪ੍ਰਤੀਸ਼ਤ ਅਤੇ ਬੋਨੇ ਅਤੇ ਰੋਪਣ ਵਿਚ ਲਗਭਗ 29 ਪ੍ਰਤੀਸ਼ਤ ਪਾਇਆ ਗਿਆ ਹੈ ਪਰੂ ਝੋਨੇ ਲਗਾਉਣ ਦੇ ਮਾਮਲੇ ਵਿਚ, ਮਸ਼ੀਨੀਕਰਣ ਦਾ ਪੱਧਰ 10 ਪ੍ਰਤੀਸ਼ਤ ਤੋਂ ਵੀ ਘੱਟ ਹੈ। ਇਸ ਤਰ੍ਹਾਂ ਵੱਖ ਵੱਖ ਖੇਤੀ ਕੰਮਾਂ ਵਿਚ ਮਸ਼ੀਨੀਕਰਣ ਦੀ ਜਿਆਦਾ ਗੁੰਜਾਇਸ਼ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਮਸ਼ੀਨੀਕਰਣ ਵਿਚ ਉਚ ਪੱਧਰ ਪ੍ਰਾਪਤ ਕਰਨ ਲਈ ਫਾਰਮ ਪਾਵਰ ਦੀ ਉਪਲਬੱਧਤਾ ਦਾ ਵਰਤਮਾਨ ਪੱਧਰ ਜੋ 1.84ਕਿਲੋਵਾਟ ਪ੍ਰਤੀ ਹੈਕਟਰ ਹੈ, ਉਸ ਨੂੰ 12 ਵੀਂ ਪੰਜਸਾਲਾਂ ਯੋਜਨਾ ਦੇ ਅੰਤ ਤੱਕ ਘੱਟ ਤੋਂ ਘੱਟ 2.0 ਕਿਲੋਵਾਟ ਪ੍ਰਤੀ ਹੈਕਟੇਅਰ ਤੱਕ ਜਿਆਦਾ ਗਤੀ ਨਾਲ ਵਧਾਉਣ ਦੀ ਜਰੂਰਤ ਹੈ। ਇਹ ਵੱਖ –ਵੱਖ ਊਰਜਾ ਸਰੋਤ ਅਤੇ ਉਸਦੇ ਅਨੁਕੂਲ ਖੇਤੀ ਔਜਾਰਾਂ ਦੀ ਪੁਨਰ ਸਥਾਪਨਾ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨੇ ਇਸ ਮੌਕੇ ਉਤੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੁਪਨਾ ਉਦਪਾਦਕਤਾ ਵਧਾਉਣ ਲਈ ਪ੍ਰਯੋਗਸ਼ਾਲਾ ਅਤੇ ਜਮੀਨੀ ਹਕੀਕਤ ਦੇ ਅੰਤਰ ਨੂੰ ਘੱਟ ਕਰਨ , ਖੇਤੀ ਦੇ ਖੇਤਰ ਵਿਚ ਇੱਕ ਸਮੁੱਚੇ ਅਧਾਰ ਉਤੇ ਨਵੀਂ ਤਕਨਾਲੋਜੀ ਦਾ ਉਪਯੋਗ ਕਰਨ ਅਤੇ ਤੇਜ ਆਰਥਿਕ ਵਿਕਾਸ ਲਈ ਘਰੇਲੂ ਜਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਮੋਹਰੀ ਖੇਤੀ ਜਿਣਸਾਂ ਦੇ ਨਿਰਯਾਤ ਵਿਚ ਵਾਧਾ ਕਰਨ ਦੀ ਹੈ।
ਇਸ ਮੋਕੇ ਉਤੇ ਸਕੱਤਰ, ਖੇਤੀ ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ, ਆਈਸੀਏਆਰ ਦੇ ਵਿਗਿਆਨਕ, ਅਧਿਕਾਰੀ ਅਤੇ ਖੇਤੀ ਯੂਨੀਵਰਸਿਟੀ ਦੇ ਕੁਲਪਤੀ ਵੀ ਮੌਜੂਦ ਸੀ।















