ਬਠਿੰਡਾ : ਚੰਗੀ ਤੇ ਉਚ ਰਾਜਨੀਤਕ ਪਾਰਟੀ ਦੀ ਸਰਕਾਰ ਤੋਂ ਬਿਨਾਂ ਪ੍ਰਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। ਇਸਦੇ ਇਲਾਵਾ ਪੰਜਾਬ ਵਿੱਚ ਉਹ ਪਾਰਟੀ ਕਦੇ ਵਿਕਾਸ ਨਹੀਂ ਕਰਵਾ ਸਕਦੀ ਜੋ ਸਰਹੱਦੀ ਰਾਜਾਂ ਦੇ ਲੋਕਾਂ ਦੀ ਮਾਨਸਕਿਤਾ ਤੇ ਮੁਸ਼ਕਲਾਂ ਤੋਂ ਅਣਜਾਨ ਹੋਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਣੀਤ ਕੌਰ ਨੇ ਸ਼ੁਕਰਵਾਰ ਨੂੰ ਇਕ ਰਿਜੋਰਟ ਵਿੱਚ ਪ੍ਰੈਸ ਕਾਨਫੰਰਸ ਦੌਰਾਨ ਕੀਤਾ। ਉਨਾਂ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਦੇਸ਼ ਦੇ ਲੋਕ ਕਾਂਗਰਸ ਦੀ ਸਰਕਾਰ ਜ਼ਰੂਰ ਬਣਾਉਣਗੇ। ਉਨਾਂ ਕਿਹਾ ਕਿ 24 ਜੂਨ ਤੋਂ 8 ਅਗਸਤ ਤੱਕ ਚੱਲਣ ਵਾਲੀ ਬੈਠਕਾਂ ਨੂੰ ਜੋ ਉਤਸਾਹ ਮਿਲ ਰਿਹਾ ਹੈ। ਉਸ ਤੋਂ ਇਹ ਸਾਫ ਹੈ ਕਿ ਵਰਕਰਾਂ ਦਾ ਮਨੋਬਲ ਬੁਲੰਦ ਹੀ ਨਹੀਂ ਬਲਕਿ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਵਾਸਤੇ ਉਹ ਤਿਆਰ ਹੈ। ਉਨਾਂ ਪਾਰਟੀ ਵਿੱਚ ਪਣਪ ਰਹੀ ਧੜੇਬੰਦੀ ਸਬੰਧੀ ਕਿਹਾ ਕਿ ਦੂਜੀ ਪਾਰਟੀਆਂ ਦੀ ਤਰਾਂ ਕਾਂਗਰਸ ਵਿਚ ਵੀ ਵਿਚਾਰਾਂ ਦੇ ਚਲਦੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਵਿੱਚ ਮਤਭੇਦ ਹੋ ਸਕਦਾ ਹੈ ਪਰ ਚੋਣਾਂ ਸਮੇਂ ‘ਤੇ ਪਾਰਟੀ ਦੇ ਸਾਰੇ ਨੇਤਾ ਤੇ ਵਰਕਰ ਇਕਜੁਟ ਹਨ। ਆਪ ਵੱਲੋਂ ਚੋਣ ਮੈਨੀਫੇਸਟੋ ਦੇ ਮੁੱਖ ਪੇਜ਼ ‘ਤੇ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ‘ਤੇ ਝਾੜੂ ਲਗਾਏ ਗਏ ਚੋਣ ਨਿਸ਼ਾਨ ਸੰਬੰਧੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬੀਆਂ ਦੇ ਗੌਰਵ ਤੇ ਅਣਜਾਣਪਣੇ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ। ਚੋਣ ਪ੍ਰਚਾਰ ਵਾਸਤੇ ਸੋਸ਼ਲ ਮੀਡੀਆ ਨੂੰ ਅਹਿਮ ਦੱਸਦਿਆਂ ਪ੍ਰਣੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵੀ ਇਸ ਦਿਸ਼ਾ ਵਿੱਚ ਕਈ ਅਹਿਮ ਕੱਦਮ ਚੁੱਕੇ ਹਨ।















