ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1450

ਆਮਤੌਰ ‘ਤੇ ਮੈਂ ਲੋਕਾਂ ਨੂੰ ਉਤਸ਼ਾਹਿਤ ਕਰਦਾ ਰਹਿੰਦਾਂ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਖ਼ਿਆਲ ‘ਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰਨਾ ਚਾਹੀਦਾ: ਕੀ ਹੋ ਗਿਆ ਹੁੰਦਾ ਜੇਕਰ। ਮੈਂ ਉਨ੍ਹਾਂ ਨੂੰ ਚੇਤੇ ਕਰਾਉਂਦਾਂ ਕਿ ਬੇਸ਼ੱਕ ‘ਜੇਕਰ’ ਅਤੇ ‘ਕੇਵਲ’ ਵਰਗੇ ਸ਼ਬਦ ਵੱਖੋ-ਵੱਖਰੇ ਤੌਰ ‘ਤੇ ਬਹੁਤ ਹੀ ਮਾਸੂਮ ਅਤੇ ਨਿਰਦੋਸ਼ ਹਨ, ਪਰ ਮਿਲ ਕੇ ਇਹ ਦੋਹੇਂ ਇੱਕ ਬਹੁਤ ਹੀ ਤਕੜੀ ਅਤੇ ਸੰਭਾਵੀ ਤੌਰ ‘ਤੇ ਮਾਰੂ ਕੌਕਟੇਲ ਬਣਾਉਂਦੇ ਨੇ। ਸ਼ਾਇਦ ਹੁਣ ਮੈਨੂੰ ਆਪਣੇ ਉਸ ਸਿਧਾਂਤ ਨੂੰ ਤੋੜਦਿਆਂ ਤੁਹਾਨੂੰ ਆਪਣੀ ਕਲਪਨਾ ਦੀ ਉਡਾਣ ਭਰਨ ਲਈ ਬੇਨਤੀ ਕਰਨੀ ਚਾਹੀਦੀ ਹੈ। ਜ਼ਰਾ ਸੋਚੋ ਖਾਂ, ਚੀਜ਼ਾਂ ਕਿੰਝ ਦੀਆਂ ਹੁੰਦੀਆਂ ਜੇਕਰ ਕੁਝ ਮਹੱਤਵਪੂਰਨ ਘਟਨਾਵਾਂ ਥੋੜ੍ਹੀਆਂ ਜਿਹੀਆਂ ਵੱਖਰੇ ਢੰਗ ਨਾਲ ਵਾਪਰੀਆਂ ਹੁੰਦੀਆਂ। ਇਸ ਨੀਰਸ ਖ਼ਿਆਲ ਦਾ ਆਨੰਦ ਮਾਣ ਲਓ ਅਤੇ ਫ਼ਿਰ ਉਸ ਲਈ ਸ਼ੁਕਰਗੁਜ਼ਾਰ ਹੋਵੋ ਹਾਲਾਤ ਤੁਹਾਨੂੰ ਜਿਸ ਜਗ੍ਹਾ ਹੁਣ ਲੈ ਕੇ ਆਏ ਨੇ! ਜੋ ਕੁਝ ਵੀ ਇਸ ਵਕਤ ਵਾਪਰ ਰਿਹੈ, ਉਹੀ ਇਸ ਵਕਤ ਸਹੀ ਹੈ।

ਸੁਚਾਰੂ ਢੰਗ ਨਾਲ ਕੰਮਕਾਰ ਕਰਨ ਲਈ, ਸਾਰੀਆਂ ਕਮੇਟੀਆਂ ਨੂੰ ਇੱਕ ਮਜ਼ਬੂਤ ਚੇਅਰਪਰਸਨ ਦੀ ਲੋੜ ਹੁੰਦੀ ਹੈ। ਇਸ ਵਕਤ, ਇੰਝ ਹੈ ਜਿਵੇਂ ਤੁਹਾਨੂੰ ਕਿਸੇ ਬੇਮੁਹਾਰੀ ਹੋ ਚੁੱਕੀ ਮੀਟਿੰਗ ਨੂੰ ਅਨੁਸ਼ਾਸਿਤ ਕਰਨ ਦੀ ਲੋੜ ਹੈ। ਇਹ ਇਕੱਤਰਤਾ ਤੁਹਾਡੇ ਦਿਲ ਦੇ ਅੰਦਰ ਕਿਤੇ ਹੋ ਰਹੀ ਹੈ, ਜਿੱਥੇ ਵੱਖੋ-ਵੱਖਰੀਆਂ ਆਵਾਜ਼ਾਂ ਆਪਣੇ ਵੱਲ ਧਿਆਨ ਖਿੱਚਣ ਲਈ ਕੁਰਲਾ ਰਹੀਆਂ ਹਨ। ਤੁਹਾਡੀਆਂ ਇੱਛਾਵਾਂ ਅਤੇ ਸੁਪਨੇ ਇੱਕ ਗੱਲ ਕਹਿ ਰਹੇ ਨੇ; ਤੁਹਾਡੇ ਡਰ ਕੋਈ ਦੂਸਰੀ। ਅਤੇ ਇੱਕ ਹੋਰ ਆਵਾਜ਼ ਤਾਂ ਬਾਕੀ ਦੀਆਂ ਆਵਾਜ਼ਾਂ ‘ਚ ਬਿਲਕੁਲ ਹੀ ਡੁੱਬ ਕੇ ਰਹਿ ਗਈ ਹੈ। ਇਹ ਤੁਹਾਡਾ ਉਹ ਹਿੱਸਾ ਹੈ ਜਿਸ ਨੂੰ ਕੁਦਰਤੀ ਤੌਰ ‘ਤੇ ਪਤੈ ਕਿ ਠੀਕ ਕੀ ਹੈ। ਖ਼ੁਦ ਨਾਲ ਇਨਸਾਫ਼ ਕਰਨ ਲਈ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਨ੍ਹਾਂ ਨਾਲ ਇਨਸਾਫ਼ ਕਰਨ ਲਈ ਅਤੇ ਬਿਹਤਰ ਭਵਿੱਖ ਸਿਰਜਣ ਵਾਲੇ ਮੌਕਿਆਂ ਨਾਲ ਇਨਸਾਫ਼ ਕਰਨ ਲਈ, ਤੁਹਾਨੂੰ ਸਾਰੀਆਂ ਆਵਾਜ਼ਾਂ ਨੂੰ ਬਰਾਬਰ ਦੀ ਸੁਣਵਾਈ ਦੇਣੀ ਚਾਹੀਦੀ ਹੈ।

ਮੇਰੇ ਕੋਲ ਇੱਥੇ ਤੁਹਾਡੇ ਲਈ ਇੱਕ ਪੱਤਰ ਪਿਆ ਹੈ। ਜ਼ਾਹਿਰਾ ਤੌਰ ‘ਤੇ, ਕੋਈ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਤਕ ਇੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹੈ, ਪਰ ਉਨ੍ਹਾਂ ਨੂੰ ਲੱਗਦੈ ਕਿ ਤੁਹਾਡੀ ਉਸ ਨੂੰ ਸੁਣਨ ‘ਚ ਕੋਈ ਦਿਲਚਸਪੀ ਨਹੀਂ। ਇਹ ਜਾਣਦਿਆਂ ਕਿ ਤੁਸੀਂ ਮੇਰੀ ਗੱਲ ਸੁਣਦੇ ਹੋ, ਉਨ੍ਹਾਂ ਨੇ ਇਸ ਉਮੀਦ ‘ਚ ਇਹ ਮੈਨੂੰ ਸੰਬੋਧਨ ਕਰ ਕੇ ਲਿਖਿਐ ਕਿ ਮੈਂ ਉਨ੍ਹਾਂ ਦਾ ਸੁਨੇਹਾ ਤੁਹਾਡੇ ਤਕ ਪਹੁੰਚਦਾ ਕਰ ਦੇਵਾਂਗਾ। ਅੱਛਾ ਮੈਂ ਤੁਹਾਨੂੰ ਦੱਸਾਂ, ਪਰ, ਮੈਂ ਅਜਿਹਾ ਨਹੀਂ ਕਰਨ ਵਾਲਾ! ਮੈਂ ਇਸ ਨੂੰ ਸਿੱਧਾ ਕੂੜੇਦਾਨ ‘ਚ ਸੁੱਟਣ ਲੱਗਾਂ। ਮੇਰੀ ਜਾਚੇ ਤੁਸੀਂ ਇੱਕ ਬਹੁਤ ਹੀ ਕੋਮਲ ਫੁੱਲ ਹੋ। ਜੇ ਤੁਹਾਡੀ ਉਸ ਵਿੱਚ ਕੋਈ ਦਿਲਚਸਪੀ ਨਹੀਂ ਜੋ ਕੁਝ ਕੋਈ ਤੁਹਾਨੂੰ ਦੱਸਣਾ ਚਾਹੁੰਦੈ ਤਾਂ ਇਸ ਪਿੱਛੇ ਜ਼ਰੂਰ ਕੋਈ ਚੰਗਾ ਕਾਰਨ ਹੋਵੇਗਾ। ਖ਼ੁਦ ਨੂੰ ਕਸੂਰਵਾਰ ਸਮਝਣ ਦੀ ਗ਼ਲਤੀ ਹਰਗਿਜ਼ ਨਾ ਕਰੋ ਪਰ ਸੰਵੇਦਨਸ਼ੀਲ ਬਣੇ ਰਹਿਣ ਦੀ ਕੋਸ਼ਿਸ਼ ਜ਼ਰੂਰ ਕਰੋ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜੇ ਤੁਸੀਂ ਸਾਵਧਾਨ ਨਾ ਹੋਏ ਤਾਂ ਕੀ ਹੋ ਸਕਦੈ। ਪਰ ਕੀ ਇਹ ਤੁਹਾਡੇ ਲਈ ਕਿਸੇ ਸਥਿਤੀ ਤੋਂ ਭੱਜਣ ਦਾ ਕਾਰਨ ਹੋਣਾ ਚਾਹੀਦੈ? ਕੀ ਤੁਸੀਂ ਕੋਈ ਸੜਕ ਕੇਵਲ ਇਸ ਲਈ ਪਾਰ ਕਰਨੋਂ ਇਨਕਾਰ ਕਰ ਦੇਵੋਗੇ ਕਿ ਕਿਤੇ ਕੋਈ ਗੱਡੀ ਤੁਹਾਨੂੰ ਮਿੱਧ ਨਾ ਜਾਵੇ? ਕੀ ਤੁਹਾਨੂੰ ਸਬਜ਼ੀਆਂ ਕੱਟਣੀਆਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ, ਸਿਰਫ਼ ਇਸ ਖ਼ੌਫ਼ ਤੋਂ ਕਿ ਕਿਤੇ ਤੁਸੀਂ ਛੁਰੀ ਨੂੰ ਪੁੱਠੈ ਪਾਸਿਓਂ ਨਾ ਫ਼ੜ ਲਵੋ? ਕੁਝ ਖ਼ਤਰਿਆਂ ਨਾਲ ਖੇਡਣਾ ਹੀ ਪੈਂਦੈ। ਵੱਧ ਤੋਂ ਵੱਧ ਅਸੀਂ ਉਨ੍ਹਾਂ ਖ਼ਤਰਿਆਂ ਬਾਬਤ ਚੌਕੰਨੇ ਹੋ ਸਕਦੇ ਹਾਂ ਅਤੇ ਉਸ ਹਿਸਾਬ ਨਾਲ ਆਪਣੀ ਤਿਆਰੀ ਕਰ ਸਕਦੇ ਹਾਂ। ਇਹ ਚੰਗੀ ਗੱਲ ਹੈ ਕਿ ਤੁਸੀਂ ਇਸ ਵਕਤ ਕਿਸੇ ਸੰਭਾਵਿਤ ਮਸਲੇ ਦੀ ਹੋਂਦ ਨੂੰ ਸਵੀਕਾਰਦੇ ਹੋਏ ਸੁਚੇਤ ਹੋ। ਇਸੇ ਤਰ੍ਹਾਂ ਬਣੇ ਰਹੋ ਅਤੇ ਸਭ ਕੁਝ ਠੀਕ ਹੋ ਜਾਵੇਗਾ!

ਮੁਕੱਦਮੇਬਾਜ਼ੀ ਦੀ ਬੀਮਾਰੀ ਦਾ ਧਿਆਨ ਰੱਖਿਓ। ਦੋ ਵਿਅਕਤੀ ਇੱਕ ਵਕੀਲ ਕੋਲ ਜਾਂਦੇ ਨੇ ਕਿਉਂਕਿ ਉਨ੍ਹਾਂ ਨੇ ਇੱਕ ਕੌਨਟ੍ਰੈਕਟ ਬਣਵਾਉਣਾ ਹੁੰਦੈ। ਪਹਿਲੀ ਗੱਲ ਜਿਹੜੀ ਉਨ੍ਹਾਂ ਨੂੰ ਦੱਸੀ ਜਾਂਦੀ ਹੈ ਉਹ ਇਹ ਕਿ ਉਨ੍ਹਾਂ ਦੋਹਾਂ ਨੂੰ ਆਪਣਾ ਵੱਖੋ-ਵੱਖਰਾ ਵਕੀਲ ਕਰਨਾ ਪੈਣੈ। ਇੱਕੋ ਵਕੀਲ ਉਨ੍ਹਾਂ ਦੋਹਾਂ ਲਈ ਕੰਮ ਨਹੀਂ ਕਰ ਸਕਦਾ। ਫ਼ਿਰ ਦੋਹੇਂ ਵਕੀਲ ਆਪੋ-ਆਪਣੇ ਗਾਹਕ ਦੇ ਦਿਮਾਗ਼ ‘ਚ ਉਸ ਦੇ ਭਵਿੱਖ ਬਾਰੇ ਡਰਾਉਣੇ ਵਿਚਾਰ ਭਰਨੇ ਸ਼ੁਰੂ ਕਰ ਦਿੰਦੇ ਹਨ।” ਹੁਣ ਤਾਂ ਸਭ ਕੁਝ ਬਹੁਤ ਵਧੀਆ ਅਤੇ ਠੀਕ ਲੱਗ ਰਿਹੈ, ”ਉਨ੍ਹਾਂ ‘ਚੋਂ ਇੱਕ ਵੱਡਾ ਪੇਸ਼ੇਵਰ ਵਕੀਲ ਆਪਣੇ ਗਾਹਕ ਨੂੰ ਸਮਝਾਉਂਦੈ, ”ਪਰ ਕੁਝ ਸਮਾਂ ਬੀਤਣ ਮਗਰੋਂ ਕੀ ਹੋਵੇਗਾ, ਜੇ ਤੁਹਾਡੇ ਹੋਣ ਵਾਲੇ ਭਾਈਵਾਲ ਨੇ ਬਾਅਦ ‘ਚ ਤੁਹਾਡੇ ਨਾਲ ਧੋਖਾ ਕਰ ਲਿਆ ਤਾਂ ਤੁਸੀਂ ਕੀ ਕਰੋਗੇ?” ਅਚਾਨਕ, ਉਨ੍ਹਾਂ ਦੋਹਾਂ ਵਿਅਕਤੀਆਂ ਲਈ ਆਪਸ ‘ਚ ਕਰਨ ਲਈ ਕੋਈ ਡੀਲ ਬਾਕੀ ਬਚੀ ਹੀ ਨਹੀਂ ਸੀ। ਸੋ, ਆਪਣੇ ਜੋਸ਼ ਨੂੰ ਭੈਅ ‘ਚ ਤਬਦੀਲ ਨਾ ਹੋਣ ਦਿਓ