ਹਿੰਦੋਸਤਾਨ 15 ਅਗਸਤ 1947 ਨੂੰ ਸਿਰਫ਼ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਂਮ ਬਦਲਿਆ ਸੀ ਅਤੇ ਰਾਜ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਈ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਮ ਹੋਇਆ ਸੀ। ਦੇਸ਼ ਦੇ ਲੋਕਾਂ ਵਿੱਚ ਚਾਅ ਅਤੇ ਉਤਸ਼ਾਹ ਸੀ। ਇਹ ਚਾਅ ਸੀ ਸੱਤਾ ਆਮ ਲੋਕਾਂ ਦੇ ਹੱਥਾਂ ਵਿੱਚ ਆਉਣ ਦਾ, ਇਹ ਚਾਅ ਸੀ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ। ਆਜ਼ਾਦੀ ਤੋਂ ਬਾਅਦ ਦੋ ਢਾਈ ਦਹਾਕੇ ਤਾਂ ਦੇਸ਼ ਦੀ ਸੱਤਾ ਉਹਨਾਂ ਲੋਕਾਂ ਦੇ ਹੱਥ ਵਿੱਚ ਰਹੀ, ਜਿਹਨਾਂ ਨੇ ਦੇਸ਼ ਦੀ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ। ਇਹ ਵੀ ਠੀਕ ਹੈ ਕਿ ਸੱਤਾ ਦੇ ਗਲਿਆਰਿਆਂ ਵਿੱਚ ਅੰਗਰੇਜ਼ ਭਗਤ ਕਾਲੀਆਂ ਭੇਡਾਂ ਵੀ ਆਪਣੀ ਚੁਸਤੀ ਅਤੇ ਚਲਾਕੀ ਸਹਾਰੇ ਆ ਵੜੀਆਂ ਸਨ। ਨਹਿਰੂ ਦੌਰ ਖਤਮ ਹੋਣ ਅਤੇ ਇੰਦਰਾ ਗਾਂਧੀ ਦੇ ਆਉਣ ਨਾਲ ਪਰਿਵਾਰਵਾਦੀ ਲੋਕਤੰਤਰ ਦੀ ਸ਼ੁਰੂਆਤ ਹੋ ਗਈ ਸੀ। ਕਾਂਗਰਸ ਦੇ ਅਨੇਕਾਂ ਸਮਰਥਕ ਅਜਿਹੇ ਹ ਨ, ਜਿਹਨਾਂ ਨੂੰ ਪਾਰਟੀ ਦੀ ਵਿੱਚਾਰਧਾਰਾ ਨਾਲ ਕੋਈ ਲੈਣ ਦੇਣ ਨਹੀਂ ਉਹ ਤਾਂ ਕੇਵਲ ਪਾਰਟੀ ਦੇ ਨੇਤਾ ਨਾਲ ਜੁੜੇ ਹੋਏ ਹਨ। ਅਜਿਹੇ ਲੋਕ ਪਾਰਟੀ ਦੀ ਵਿੱਚਾਰਧਾਰਾ ਅਤੇ ਨੀਤੀਆਂ ਬਾਰੇ ਕੁਝ ਨਹੀਂ ਜਾਣਦੇ ਉਹ ਤਾਂ ਨਹਿਰੂ-ਗਾਂਧੀ ਪਰਿਵਾਰ ਦੇ ਭਗਤ ਹਨ। ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿੱਚ ਸਮਾਜਵਾਦੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨਾਲ ਜੁੜੇ ਹਨ ਸਮਾਜਵਾਦ ਬਾਰੇ ਉਹਨਾਂ ਦੀ ਕੋਈ ਸੋਚ ਨਹੀਂ। ਇਹੀ ਹਾਲ ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ, ਬੰਗਾਲ ਵਿੱਚ ਤ੍ਰਿਮੂਲ ਕਾਂਗਰਸ ਦੀ ਮਮਤਾ ਬੈਨਰਜੀ, ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਅਤੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ ਦੇ ਸਮਰਥਕਾਂ ਦਾ ਹੈ। ਤਾਮਿਲਨਾਡੂ ਵਿੱਚ ਜੈਲਲਿਤਾ ਦੇ ਭਗਤ ਹਨ ਅਤੇ ਕਸ਼ਮੀਰ ਵਿੱਚ ਅਬਦੁੱਲਾ ਪਰਿਵਾਰ ਦੇ। ਹਰਿਆਣਾ ਵਿੱਚ ਚੌਟਾਲਿਆਂ ਦਾ ਲੋਕ ਦਲ ਅਤੇ ਪੰਜਾਬ ਵਿੱਚ ਬਾਦਲਾਂ ਦਾ ਅਕਾਲੀ ਦਲ ਵੀ ਇਸੇ ਲੜੀ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ। ਨਵੀਂ ਬਣੀ ਆਮ ਆਦਮੀ ਪਾਰਟੀ ਵੀ ਦਿੱਲੀ ਦੇ ਮੁੱਖ ਮੰਤਰ ਅਰਵਿੰਦ ਕੇਜਰੀਵਾਲ ਦੇ ਦੁਅਲੇ ਘੁੰਮਣ ਲੱਗੀ ਹੈ। ਅੱਜ ਮੋਦੀ ਮੈਜਿਕ ਨਾਲ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ‘ਤੇ ਰਾਜ ਕਰ ਰਹੀ ਹੈ। ਸਭਿਆਚਾਰ, ਧਰਮ ਅਤੇ ਭਾਸ਼ਾਵਾਂ ਦੀਆਂ ਵਿਵਧਤਾਵਾਂ ਦੇ ਬਾਵਜੂਦ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇਸ ਮਾਮਲੇ ਵਿੱਚ ਇਕ ਹੈ। ਭਾਰਤੀ ਮਾਨਸਿਕਤਾ ਵਿੱਚ ਵਿਅਕਤੀ ਪੂਜਾ ਦਾ ਬੋਲਬਾਲਾ ਹੈ, ਸ਼ਾਇਦ ਇਹੀ ਵਰਤਾਰਾ ਭਾਰਤੀ ਰਾਜਨੀਤੀ ਨੂੰ ਪਰਿਵਾਰਵਾਦ ਵੱਲ ਲੈ ਕੇ ਜਾਂਦਾ ਹੈ। ਖੱਬੇ ਪੱਖੀਆਂ ਪਾਰਟੀਆਂ ਦਾ ਦੇਸ਼ ਵਿੱਚ ਆਧਾਰ ਘਟਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ।
ਦੇਸ਼ ਦੇ ਇਸ ਸਿਆਸੀ ਵਰਤਾਰੇ ਦੇ ਨਜ਼ਰੀਏ ਤੋਂ ਪੰਜਾਬ ਵੱਖਰਾ ਨਹੀਂ ਹੈ। ਬਲਕਿ ਪੰਜਾਬ ਵਿੱਚ ਤਾਂ ਕੁਝ ਅਜਿਹੇ ਸਿਆਸੀ ਘਰਾਣੇ ਹੋਂਦ ਵਿੱਚ ਆ ਚੁੱਕੇ ਹਨ ਕਿ ਪੰਜਾਬ ਦੀ ਸਿਆਸੀ ਸੱਤਾ ਇਹਨਾਂ ਪਰਿਵਾਰਾਂ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਪੰਜਾਬ ਦੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਗੋਪੀ ਚੰਦ ਭਾਰਗਵ, ਪੀਮ ਸੈਨ ਸੱਚਰ, ਰਾਮ ਕ੍ਰਿਸ਼ਨ, ਗੁਰਨਾਮ ਸਿੰਘ ਅਤੇ ਦਰਬਾਰਾ ਸਿੰਘ ਦੇ ਪਰਿਵਾਰ ਕਿਸੇ ਨਾ ਕਿਸੇ ਕਾਰਨ ਇਹਨਾਂ ਹਸਤੀਆਂ ਤੋਂ ਬਾਅਦ ਸਿਆਸਤ ਵਿੱਚ ਸਰਗਰਮ ਨਹੀਂ ਹੋਏ। ਇਹਨਾਂ ਤੋਂ ਇਲਾਵਾ ਸ. ਪ੍ਰਤਾਪ ਸਿੰਘ ਕੈਰੋਂ, ਸ. ਪ੍ਰਕਾਸ਼ ਸਿੰਘ ਬਾਦਲ, ਬੇਅਤ ਸਿੰਘ, ਸੁਰਜੀਤ ਸਿੰਘ ਬਰਨਾਲਾ, ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ ਆਦਿ ਮੁੱਖ ਮੰਤਰੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸਤ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ। ਬੰਸਵਾਦੀ ਸਿਆਸਤ ਦੀ ਇਹ ਰਵਾਇਤ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਸਰਗਰਮੀ ਨਾਲ ਅੱਗੇ ਵੱਧ ਰਹੀ ਹੈ। ਸਿਆਸਤ ਵਿੱਚ ਆਪਣ ਨੂੰਹਾਂ, ਪੁੱਤਾਂ ਅਤੇ ਰਿਸ਼ਤੇਦਾਰਾਂ ਦੀ ਪੁਸ਼ਤਪਨਾਹੀ ਹਰ ਪੱਧਰ ਅਤੇ ਹਰ ਪਾਰਟੀ ਵਿੱਚ ਹੋ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਆਮ ਸਿਆਸੀ ਵਰਕਰ ਤਾਂ ਵਿਧਾਨ ਸਭਾ ਜਾਂ ਲੋਕ ਸ ਭਾ ਵਿੱਚ ਜਾਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਰਾਜਸੀ ਪਦਵੀ ਹਾਸਲ ਕਰਨ ਲਈ ਅਤੇ ਸਿਆਸੀ ਪੌੜੀ ਦੇ ਝੰਡੇ ਨੁੰ ਹੱਥ ਪਾਉਣ ਲਈ ਕਿਸੇ ਨਾ ਕਿਸੇ ਸਿਆਸੀ ਪਰਿਵਾਰ ਦੀ ਦਹਿਲੀਜ਼ ‘ਤੇ ਮੱਥਾ ਰਗੜਨਾ ਜ਼ਰੂਰੀ ਹੈ।
ਸੂਬਾਈ ਸਿਆਸਤ ਨੂੰ ਸਮਝਣ ਲਈ ਪੰਜਾਬ ਦੇ ਸਿਆਸੀ ਪਰਿਵਾਰਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨਾ ਸਿਰਫ਼ ਸਿਆੀ ਘਰਾਣਿਆਂ ਦੀ ਜਾਣਕਾਰੀ ਸਗੋਂ ਉਹਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਦੇ ਜਾਲ ਦਾ ਨਕਸ਼ਾ ਵੀ ਜਾਨਣਾ ਜ਼ਰੂਰੀ ਹੈ। ਪੰਜਾਬ ਦੇ ਸਿਆਸੀ ਪਰਿਵਾਰ ਹੇਠ ਲਿਖੇ ਹਨ:
1. ਕੈਰੋਂ ਪਰਿਵਾਰ- ਜ਼ਿਲ੍ਹਾ ਅੰਮ੍ਰਿਤਸਰ ਦੇ ਕੈਰੋਂ ਪਿੰਡ ਦੇ ਸ. ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਆਪਣੀ ਭੂਮਿਕਾ ਨਿਭਾਅ ਹਿਹਾ ਹੈ। ਸ. ਪ੍ਰਤਾਪ ਸਿੰਘ ਕੈਰੋਂ 21 ਜਨਵਰੀ 1956 ਤੋਂ 23 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹਨਾਂ ਦੇ ਦੋਵੇਂ ਪੁੱਤਰ ਸੁਰਿੰਦਰ ਸਿੰਘ ਕੈਰੋਂ ਅਤੇ ਗੁਰਿੰਦਰ ਸਿੰਘ ਕੈਰੋਂ ਸਿਆਸਤ ਵਿੱਚ ਸਰਗਰਮ ਰਹੇ। ਸੁਰਿੰਦਰ ਸਿੰਘ ਕੈਰਂ ਦਾ ਪੁੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅੱਜਕਲ੍ਹ ਕੇਬਨਿਟ ਮੰਤਰੀ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਲਦ ਦਾ ਜਵਾਈ ਹੈ। ਪ੍ਰਤਾਪ ਸਿੰਘ ਕੈਰੋਂ ਦਾ ਭਰਾ ਜਸਵੰਤ ਸਿੰਘ ਖੱਬੇ ਪੱਖੀ ਸਿਆਸਤ ਵਿੱਚ ਸਰਗਰਮ ਰਿਹਾ ਹੈ। ਜਸਵੰਤ ਸਿੰਘ ਦੀ ਬੇਟੀ ਗੁਰਬਿੰਦਰ ਕੌਰ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਦਾ ਦੇ ਰਾਜਪਾਲ ਰਹੇ ਹਰਚਰਨ ਸਿੰਘ ਬਰਾੜ ਦੀ ਪਤਨੀ ਬਣੀ।
2. ਬਰਾੜ ਪਰਿਵਾਰ (ਹਰਚਰਨ ਸਿੰਘ ਬਰਾੜ)
ਕਾਂਗਰਸ ਪਾਰਟੀ ਨਾਲ ਸਬੰਧਤ ਹਰਚਰਨ ਸਿੰਘ ਬਰਾੜ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਕਾਂਗਰਸ ਦੇ ਮੁੱਖ ਮੰਤਰੀ ਰਹੇ। ਹਰਚਰਨ ਸਿੰਘ ਬਰਾੜ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਕੋਟਕਪੁਰਾ ਤੋਂ ਪੰਜ ਵਾਰ ਐਮ. ਐਲ. ਏ. ਰਹੇ। ਹਰਿਆਣਾ ਅਤੇ ਉੜੀਸਾ ਦੇ ਸਾਬਕਾ ਗਵਰਨਰ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਵੀ ਸਿਆਸਤ ਵਿੱਚ ਸਰਗਰਮ ਰਿਹਾ ਹੈ। ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਅਤੇ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਬਿੰਦਰ ਕੌਰ ਐਮੀ ਐਲ. ਏ. ਅਤੇ ਸਾਸਦ ਰਹੀ। ਬੇਟਾ ਕੰਵਰਜੀਤ ਸਿੰਘ ਬਰਾੜ (ਸੰਨੀ ਬਰਾੜ) ਦੋ ਵਾਰ ਵਿਧਾਨ ਸਭਾ ਵਿੱਚ ਗਿਆ, ਅੱਜਕਲ੍ਹ ਸੰਨੀ ਦੀ ਪਤਨੀ ਕਰਨ ਬਰਾੜ ਐਮ. ਐਲ. ਏ. ਹੈ। ਕੈਪਟਨ ਅਮਰਿੰਦਰ ਸਿੰਘ ਦਾ ਭਰਾ ਮਾਲਵਿੰਦਰ ਸਿੰਘ ਅਤੇ ਸੰਨ ਬਰਾੜ ਸਾਢੂ ਹਨ।
3. ਬਾਦਲ ਪਰਿਵਾਰ
ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਸੂਬਾਈ ਸਿਾਸਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਪਰਿਵਾਰ ਹੈ। ਉਹਨਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਹੈ। ਸੁਖਬੀਰ ਸਿੰਘ ਬਾਦਲ ਦੀ ਜੀਵਨ ਸਾਥਣ ਬੀਬੀ ਹਰਸਿਮਰਤ ਕੌਰ ਹਿੰਦੁਸਤਾਨ ਦੀ ਫ਼ੂਡ ਪ੍ਰੋਸੈਸਿੰਗ ਮੰਤਰੀ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਭਰਾ ਗੁਰਦਾਸ ਸਿੰਘ ਬਾਦਲ ਲੋਕ ਸਭਾ ਦਾ ਮੈਂਬਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਅਤੇ ਗੁਰਦਾਸ ਸਿੰਘ ਬਾਦਲ ਦਾ ਪੁੱਤਰ ਪੰਜ ਵਾਰ ਗਿੱਦੜਬਾਹਾ ਤੋਂ ਐਮ. ਐਲ. ਏ. ਰਿਹਾ ਅਤੇ ਪੰਜਾਬ ਦਾ ਵਿੱਤ ਮੰਤਰੀ ਵੀ ਰਿਹਾ ਹੈ।
4. ਪਟਿਆਲਾ ਸ਼ਾਹੀ ਘਰਾਣਾ- ਮਾਰਚ 1942 ਵਿੱਚ ਜਨਮੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਪੰਜਾਬ ਦੇ ਸੱਤਾਧਾਰੀ ਘਰਾਣਿਆਂ ਵਿੱਚੋਂ ਇੱਕ ਹੈ। ਫ਼ੂਲਕੀਆ ਸਟੇਟ ਪਟਿਆਲਾ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤਕ ਪੰਜਾਬ ਦੇ ਮੁੱਖ ਮੰਤਰੀ ਰਹੇ। ਅੱਜਕਲ੍ਹ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਸਾਂਸਦ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਪਰਿਵਾਰ ਸਿਆਸਤ ਵਿੱਚ ਸਰਗਰਮ ਹੈ। ਪਤਨੀ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਐੱਮ. ਐੱਲ. ਏ. ਹਨ ਅਤੇ ਮਨਮੋਹਨ ਸਿੰਘ ਦੀ ਦੂਜੀ ਪਾਰੀ ਸਮੇਂ ਕੇਂਦਰੀ ਵਿਦੇਸ਼ ਮੰਤਰੀ ਸਨ। ਬੇਟਾ ਰਣਇੰਦਰ ਸਿੰਘ ਸਮਾਣਾ ਤੋਂ ਵਿਧਾਨ ਸਭਾ ਅਤੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਹਾਰ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਪੈਪਸੂ ਦੇ ਰਾਜ ਪ੍ਰਮੁੱਖ ਅਤੇ ਵਿਧਾਇਕ ਰਹੇ। ਇਸ ਤੋਂ ਇਲਾਵਾ, ਇਟਲੀ ਅਤੇ ਨੀਦਰਲੈਂਡ ਵਿੱਚ ਉਹ ਰਾਜਦੂਤ ਵੀ ਰਹੇ ਅਤੇ ਵਿਧਾਇਕ ਵੀ ਰਹੇ। ਕੈਪਟਨ ਸਾਹਿਬ ਦੀ ਮਾਤਾ ਮਹਿੰਦਰ ਕੌਰ ਦੋ ਵਾਰ ਸੰਸਦ ਮੈਂਬਰ ਰਹੀ। ਕੈਪਟਨ ਦਾ ਭਰਾ ਮਾਲਵਿੰਦਰ ਸਿੰਘ, ਚਾਚੀ ਬੀਬਾ ਅਮਰਜੀਤ ਵੀ ਸਿਆਸਤ ਵਿੱਚ ਸਰਗਰਮ ਹਨ। ਕੈਪਟਨ ਦਾ ਮਾਮਾ ਇੰਦਰਜੀਤ ਸਿੰਘ ਜੇਜੀ ਅਕਾਲੀ ਦਲ ਵਲੋਂ ਵਿਧਾਇਕ ਰਿਹਾ ਹੈ।
5. ਮਜੀਠੀਆ ਪਰਿਵਾਰ- ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਮਜੀਠੀਆ ਘਰਾਣਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੀ ਸ਼ਕਤੀਸ਼ਾਲੀ ਪਰਿਵਾਰ ਗਿਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਇਹ ਪਰਿਵਾਰ ਦੇਸ਼ ਅਤੇ ਸੂਬੇ ਦੀ ਸਿਆਸਤ ਵਿੱਚ ਸਰਗਰਮ ਰਿਹਾ। ਬਿਕਰਮ ਸਿੰਘ ਦੇ ਦਾਦਾ ਸ. ਸੁਰਜੀਤ ਸਿੰਘ ਮਜੀਠੀਆ 1952 ਵਿੱਚ ਪੰਡਤ ਨਹਿਰੂ ਦੀ ਸਰਕਾਰ ਵਿੱਚ ਡਿਪਟੀ ਰੱਖਿਆ ਮੰਤਰੀ ਰਹੇ ਹਨ। ਸੁਰਜੀਤ ਸਿੰਘ ਦੇ ਪਿਤਾ ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠੀਆ 1947 ਤੋਂ ਪਹਿਲਾਂ ਸਰ ਸਿਕੰਦਰ ਹਿਯਾਤ ਖਾਨ ਦੀ ਸਰਕਾਰ ਵਿੱਚ ਮੰਤਰੀ ਸਨ। ਬਿਕਰਮਜੀਤ ਸਿੰਘ ਮਜੀਠੀਆ ਦੀ ਭੈਣ ਅਤੇ ਸਤਿਆਜੀਤ ਸਿੰਘ ਦੀ ਬੇਟੀ ਹਰਸਿਮਰਤ ਕੌਰ ਕੇਂਦਰ ਵਿੱਚ ਮੰਤਰੀ ਹਨ। ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਨ। ਬਿਕਰਮ ਸਿੰਘ ਮਜੀਠੀਆ ਦੀ ਦਾਦੀ ਨਾਭਾ ਸਟੇਟ ਦੇ ਜਨਰਲ ਸ਼ਿਵਦੇਵ ਸਿੰਘ ਦੀ ਬੇਟੀ ਸੀ। ਇਸ ਪਰਿਵਾਰ ਵਿੱਚੋਂ ਗੁਰਦਰਸ਼ਨ ਸਿੰਘ ਮਾਲ ਮੰਤਰੀ ਰਹੇ ਅਤੇ ਉਹਨਾਂ ਦਾ ਬੇਟਾ ਕਾਕਾ ਰਣਦੀਪ ਸਿੰਘ ਅੱਜਕਲ੍ਹ ਕਾਂਗਰਸੀ ਵਿਧਾਇਕ ਹੈ।
6. ਬੇਅੰਤ ਸਿੰਘ ਪਰਿਵਾਰ- ਸਧਾਰਨ ਪਰਿਵਾਰ ਵਿੱਚ 1922 ਵਿੱਚ ਜਨਮੇ ਬੇਅੰਤ ਸਿੰਘ ਨੇ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸਫ਼ਰ ਤਹਿ ਕੀਤਾ। 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਬੇਅੰਤ ਸਿੰਘ ਦਾ ਵੀ ਸਾਰਾ ਪਰਿਵਾਰ ਸਿਆਸਤ ਵਿੱਚ ਸਰਗਰਮ ਹੈ। ਉਹਨਾਂ ਦਾ ਪੁੱਤਰ ਤੇਜ ਪ੍ਰਤਾਪ ਸਿੰਘ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਅਤੇ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਵੀ ਵਿਧਾਇਕ ਰਹੀ ਹੈ। ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਦੂਜੀ ਵਾਰ ਲੁਧਿਆਦਾ ਤੋਂ ਲੋਕ ਸਭਾ ਲਈ ਚੁਣੇ ਗਏ। ਦੂਜਾ ਪੋਤਾ ਗੁਰਕੀਰਤ ਸਿੰਘ ਐਮ. ਐਲ. ਏ. ਹੈ।
7. ਸੁਰਜੀਤ ਸਿੰਘ ਬਰਨਾਲਾ ਪਰਿਵਾਰ- ਸੁਰਜੀਤ ਸਿੰਘ 1925 ਵਿੱਚ ਇਕ ਰੱਜੇ ਪੁੱਜੇ ਪਰਿਵਾਰ ਵਿੱਚ ਪੈਦਾ ਹੋਏ। ਮੈਜਿਸਟ੍ਰੇਟ ਪਿਤਾ ਨੇ ਆਪਣੇ ਪੁੱਤਰ ਨੂੰ ਵੀ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕਰਵਾਈ। 1942 ਦੇ ਭਾਰਤ ਛੱਡੋ ਅੰਦੋਲਨ ਰਾਹੀਂ ਸਿਆਸਤ ਵਿੱਚ ਆਏ ਸੁਰਜੀਤ ਸਿੰਘ ਬਰਨਾਲਾ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਤਾਮਿਲਨਾਡੂ ਸਮੇਤ ਕਈ ਰਾਜਾਂ ਦੇ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸਰਦਾਰਨੀ ਸੁਰਜੀਤ ਕੌਰ ਅਤੇ ਬਟਾ ਗਗਨਦੀਪ ਸਿੰਘ ਬਰਨਾਲਾ ਵੀ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ।
8. ਰਾਜਿੰਦਰ ਕੌਰ ਭੱਠਲ- ਸੁਤੰਤਰਤਾ ਸੰਗਰਾਮੀ ਸ. ਹੀਰਾ ਸਿੰਘ ਭੱਠਲ ਦੇ ਘਰ 1945 ਵਿੱਚ ਪੈਦਾ ਹੋਈ ਬੀਬੀ ਰਾਜਿੰਦਰ ਕੌਰ ਭੱਠਲ 1996 ਵਿੱਚ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹੀ। ਰਾਜਿੰਦਰ ਕੌਰ ਭੱਠਲ ਦੇ ਦੋ ਭਰਾ ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਸੂਬਾਈ ਸਿਆਸਤ ਵਿੱਚ ਸਰਗਰਮ ਰਹੇ ਹਨ। ਅੱਜਕਲ੍ਹ ਉਹਨਾਂ ਦੇ ਜਵਾਈ ਵਿਕਰਮ ਸਿੰਘ ਅਤੇ ਪੁੱਤਰ ਵੀ ਸਿਆਸਤ ਵਿੱਚ ਪਰ ਤੋਲ ਰਹੇ ਹਨ।
9. ਜਾਖੜ ਪਰਿਵਾਰ- ਬਲਰਾਮ ਜਾਖੜ ਅਬੋਹਰ ਵਿਖੇ 1923 ਵਿੱਚ ਪੈਦਾ ਹੋਏ ਅਤੇ ਕਾਂਗਰਸ ਦੇ ਸ ਰਗਰਮ ਮੈਂਬਰ ਰਹੇ। 1980 ਤੋਂ 1989 ਤੱਕ ਲੋਕ ਸਭਾ ਦੇ ਸਪੀਕਰ ਰਹ ਅਤੇ 1991 ਵਿੱਚ ਨਰਸਿਮ੍ਹਾ ਸਰਕਾਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਹੇ। ਇਹਨਾਂ ਦੇ ਵੱਡੇ ਪੁੱਤਰ ਸੱਜਣ ਕੁਮਾਰ ਜਾਖੜ ਪੰਜਾਬ ਵਿੱਚ ਮੰਤਰੀ ਰਹੇ ਅਤੇ ਛੋਟੇ ਪੁੱਤਰ ਸੁਨੀਲ ਜਾਖੜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ।
10. ਬਲਦੇਵ ਸਿੰਘ ਪਰਿਵਰ- ਆਜ਼ਾਦ ਹਿੰਦੋਸਤਾਨ ਦੇ ਪਹਿਲੇ ਰੱਖਿਆ ਮੰਤਰੀ 1902 ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਦੂਮਾਂ ਵਿੱਚ ਪੈਦਾ ਹੋਏ ਸਨ। ਉਹਨਾਂ ਦੇ ਪੁੱਤਰ ਸ. ਸੁਰਜੀਤ ਸਿੰਘ ਪੰਜਾਬ ਸਹਿਕਾਰਤਾ ਮੰਤਰੀ ਰਹੇ। ਬਲਦੇਵ ਸਿੰਘ ਦਾ ਭਤੀਜਾ ਰਵੀਇੰਦਰ ਸਿੰਘ ਪੰਜਾਬ ਵਿਧਾਨ ਸਭਾ ਦਾ ਸਪੀਕਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਚਚੇਰੀ ਭੈਣ ਬਲਦੇਵ ਸਿੰਘ ਦੇ ਬੇਟੇ ਸੁਰਜੀਤ ਸਿੰਘ ਦੀ ਪਤਨੀ ਸੀ।
11. ਟੌਹੜਾ ਪਰਿਵਾਰ- ਸ. ਗੁਰਚਰਨ ਸਿੰਘ ਟੌਹੜਾ ਸਭ ਤੋਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਅਤੇ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹੇ। ਉਹਨਾਂ ਦੀ ਬੇਟੀ ਕੁਲਦੀਪ ਕੌਰ ਨੇ ਪਟਿਆਲਾ-2 ਵਿਧਾਨ ਸਭਾ ਦੀ ਚੋਣ ਲੜੀ ਪਰ ਹਰ ਗਏ। ਉਹਨਾਂ ਦੇ ਜਵਾਈ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਕੈਬਨਿਟ ਮੰਤਰੀ ਰਹੇ। ਹਰਮੇਲ ਸਿੰਘ ਦਾ ਬੇਟਾ ਵੀ ਰਾਜਨੀਤੀ ਵਿੱਚ ਸਰਗਰਮ ਹੈ। ਉਹ ਘਨੌਰ ਦੇ ਸਾਬਕਾ ਵਿਧਾਇਕ ਅਜਾਇਬ ਸਿੰਘ ਮੁਖਮੇਲਪੁਰ ਦੀ ਬੇਟੀ ਨੂੰ ਵਿਆਹਿਆ ਹੋਇਆ ਹੈ।
11. ਢੀਂਡਸਾ ਪਰਿਵਾਰ- ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਕੇਂਦਰੀ ਮੰਤਰੀ ਰਹੇ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਿੱਚੋਂ ਇਕ ਹਨ। ਉਹਨਾਂ ਦਾ ਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ















