ਕਿਸਾਨਾਂ ਨਾਲ ਮਜਾਕ ਕਰਨੇ ਬੰਦ ਕਰੇ ਮੋਦੀ ਸਰਕਾਰ : ਮਾਨ, ਮੀਆਂਪੁਰ

5ਚੰਡੀਗਡ਼੍ਹ  : ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕੇਂਦਰ ਸਰਕਾਰ ਦੇ ਉਸ ਬਿਆਨ ਨੂੰ ਕਿਸਾਨਾਂ ਨਾਲ ਮਜਾਕ ਕਰਾਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਕਿਸਾਨਾਂ ਨੂੰ 7 ਫੀਸਦੀ ਵਿਆਜ ਦਰ ਤੇ ਕਰਜ਼ਾ ਦਿੱਤਾ ਜਾਵੇਗਾ |
ਸ. ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅਜੇ ਤੱਕ ਇਹ ਵੀ ਪਤਾ ਨਹੀਂ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਕਿਸ ਦਰ ਤੇ ਮਿਲ ਰਿਹਾ ਹੈ | ਉਹਨਾਂ ਕਿਹਾ ਕਿ ਜੋ ਐਲਾਨ ਅੱਜ ਦੇਅਖਬਾਰਾਂ ਵਿੱਚ ਆਇਆ ਹੈ ਕਿ ਦੇਸ਼ ਦੇ ਕਿਸਾਨਾਂ ਨੂੰ 3 ਲੱਖ ਤੱਕ ਦਾ ਲਘੁ ਕਾਲ ਖੇਤੀਕਰਜ਼ਾ 7 ਫੀਸਦੀ ਵਿਆਜ ਤੇ ਦਿੱਤਾ ਜਾਵੇਗਾ ਅਤੇ ਸਮੇਂ ਸਿਰ ਕਰਜ਼ਾ ਵਾਪਸ ਕਰਨਵਾਲੇ ਕਿਸਾਨਾਂ ਨੂੰ ਵਿਆਜ਼ ਦਰ ਵਿੱਚ 3 ਫੀਸਦੀ ਦੀ ਛੋਟਾ ਦਿੱਤੀ ਜਾਵੇਗੀ, ਇਹਨਾਂ ਦਰਾਂ ਤੇ ਕਿਸਾਨਾਂ ਨੂੰ ਪਹਿਲਾਂ ਹੀ ਕਰਜ਼ਾ ਮਿਲ ਰਿਹਾ ਹੈ ਇਸ ਵਿੱਚ ਨਵਾਂ ਕੁਝ ਵੀ ਨਹੀਂ ਹੈ | ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਮੂਰਖ ਬਣਾਉਣਾ ਬੰਦ ਕਰੇ ਅਤੇ ਚੋਣਾਂਦੌਰਾਨ ਕੀਤੇ ਆਪਣੇ ਵਾਅਦਿਆਂ ਵੱਲ ਨਿਗਾਹ ਮਾਰੇ |
ਸ ਮੀਆਂਪੁਰ ਨੇ ਕਿਹਾ ਕਿ ਜਿਸ ਸਰਕਾਰ ਨੂੰ ਦੇਸ਼ ਵਿੱਚ ਪਹਿਲਾਂ ਤੋਂ ਚੱਲ ਰਹੀਆਂਸਕੀਮਾਂ ਬਾਰੇ ਪਤਾ ਨਹੀਂ ਹੈ ਉਹ ਕਿਸਾਨਾਂ ਦਾ ਕੀ ਭਲਾ ਕਰੇਗੀ| ਉਹਨਾਂ ਕਿਹਾ ਕੀ ਇਸਤਰਾਂ ਦੇ ਐਲਾਨ ਕਰਕੇ ਕੇਂਦਰ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ ? ਉਹਨਾਂ ਕਿਹਾਕੀ ਪ੍ਰਧਾਨ ਮੰਤਰੀ ਨੂੰ ਤਾਂ ਵਿਦੇਸ਼ੀ ਦੌਰਿਆਂ ਤੋਂ ਵਿਹਲ ਨਹੀਂ ਮਿਲਦੀ ਇਸ ਕਰਕੇਉਹਨਾਂ ਨੂੰ ਦੇਸ਼ ਵਿਚਲੇ ਕੰਮਾਂ ਦਾ ਪਤਾ ਕਿਸ ਤਰਾਂ ਲੱਗੇਗਾ | ਪ੍ਰਧਾਨ ਮੰਤਰੀ ਨੂੰਚਾਹੀਦਾ ਹੈ ਕਿ ਉਹ ਲਗਾਤਾਰ ਇੱਕ ਦੋ ਮਹੀਨੇ ਦੇਸ਼ ਵਿੱਚ ਰਹਿ ਕੇ ਪਹਿਲਾਂ ਦੇਸ਼ ਦੇਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਫੇਰ ਆਪਣੇ ਮੰਤਰੀਆਂ ਨੂੰ ਇਹਨਾਂ ਦੇਹੱਲ ਬਾਰੇ ਕਾਰਵਾਈ ਕਰਨ ਲਈ ਕਹਿਣ |
ਸ. ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਇਸ ਬਿਆਨ ਰਾਹੀਂ ਸਰਕਾਰ ਦੀ ਕਮਅਕਲੀ ਅਤੇ ਦੇਸ਼ ਦੇ ਕਿਸਾਨ ਪ੍ਰਤੀ ਲਾਪਰਵਾਹੀ ਸਾਹਮਣੇ ਆਈ ਹੈ| ਕਿਸਾਨਾਂ ਦੀਆਮਦਨੀ ਦੁੱਗਣੀ ਕਰਨ ਦੇ ਲਾਰੇ ਲਾਉਣ ਵਾਲੀ ਸਰਕਾਰ ਨੂੰ ਪਹਿਲਾਂ ਹੋਸ਼ ਵਿੱਚ ਆ ਕੇ ਦੇਸ਼ ਦੇ ਕਿਸਾਨਾਂ ਦੀ ਹਾਲਤ ਵੱਲ ਦੇਖਣ ਦੀ ਲੋਡ਼ ਹੈ ਜੋ ਕਿ ਨਹੀਂ ਹੋ ਰਿਹਾ|