ਚੰਡੀਗੜ੍ਹ (Ajit Weekly News): ਸਿੱਧੂ ਮੂਸੇਆਲਾ ਨੂੰ ਮਾਰਵਾਉਣ ਦੀ ਗੱਲ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਕਬੂਲੀ ਹੈ। ਬਿਸ਼ਨੋਈ ਨੇ ਕਿਹੈ, “ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ।”
ਭਾਰਤੀ ਮੈਗਜ਼ੀਨ ਇੰਡੀਆ ਟੂਡੇ ਵਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਗੈਂਗਸਟਰ ਗੋਲਡੀ ਬਰਾੜ ਵਲੋਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਕਾਰਨ ਲੌਰੈਂਸ ਬਿਸ਼ਨੋਈ ਪੁਲੀਸ ਦੇ ਘੇਰੇ ’ਚ ਆ ਗਿਆ ਹੈ। ਤਿਹਾੜ ਜੇਲ੍ਹ ’ਚ ਬੰਦ ਬਿਸ਼ਨੋਈ ਦੇ ਨਜ਼ਦੀਕੀ ਬਰਾੜ ਨੇ ਪਿਛਲੇ ਸਾਲ ਯੂਥ ਅਕਾਲੀ ਦਲ ਦੇ ਆਗੂ ਵਿਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਫ਼ੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
12 ਫ਼ਰਵਰੀ 1993 ਨੂੰ ਜਨਮੇ ਬਿਸ਼ਨੋਈ, ਜਿਸ ਨੂੰ ਗਰੋਹ ਦੇ ਮੈਂਬਰਾਂ ਵਲੋਂ ਡਾਅਨ ਕਿਹਾ ਜਾਂਦਾ ਹੈ, ਗ੍ਰੈਜੂਏਟ ਹੈ ਅਤੇ ਅਬੋਹਰ ਦੇ ਨੇੜੇ ਪਿੰਡ ਦਾ ਵਸਨੀਕ ਹੈ। ਬਿਸ਼ਨੋਈ ਦੇ ਪਿਤਾ 1992 ਵਿੱਚ ਹਰਿਆਣਾ ਪੁਲੀਸ ’ਚ ਕੌਨਸਟੇਬਲ ਵਜੋਂ ਭਰਤੀ ਹੋਏ ਸਨ ਪਰ ਪੰਜ ਸਾਲ ਬਾਅਦ ਨੌਕਰੀ ਛੱਡ ਕੇ ਖੇਤੀ ਕਰਨ ਲੱਗਾ।















