18 ਸਾਲਾ ਬੰਦੂਕਧਾਰੀ ਨੇ 19 ਬੱਚਿਆਂ ਅਤੇ ਦੋ ਅਧਿਆਪਕਾਂ ਸਣੇ 23 ਨੂੰ ਮਾਰੀ ਗੋਲੀ

ਫ਼ਰਿਜ਼ਨੋ (Ajit Weekly News): ਅਮਰੀਕਾ ‘ਚ ਸਾਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇੱਥੇ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ‘ਚ ਗੋਲੀਬਾਰੀ ਹੋਣੀ ਇੱਕ ਆਮ ਜਿਹੀ ਗੱਲ ਹੋ ਗਈ ਹੈ। ਅੱਜ ਟੈਕਸਸ ਸਟੇਟ ਦੇ ਅਨਵੇਡ ਸ਼ਹਿਰ ਤੋਂ ਬੜੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ।
ਟੈਕਸਸ ਸਟੇਟ ਦੇ ਯੂਵਾਲਡ ਸ਼ਹਿਰ, ਜਿਹੜਾ ਕਿ ਸੈਨ ਐਨਟੋਨੀਓ ਸ਼ਹਿਰ ਤੋਂ 80 ਮੀਲ ਪੱਛਮ ‘ਚ ਸਥਿਤ ਹੈ, ਦੇ ਇੱਕ ਐਲੀਮੈਂਟਰੀ ਸਕੂਲ ‘ਚ ਇੱਕ ਬਦੂੰਕਧਾਰੀ ਨੇ ਗੋਲੀਬਾਰੀ ਕਰ ਕੇ 18 ਸਕੂਲੀ ਬੱਚਿਆਂ ਸਮੇਤ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ‘ਚ ਪੁਲੀਸ ਨਾਲ ਮੁਕਾਬਲੇ ਦੌਰਾਨ ਬਦੂੰਕਧਾਰੀ ਵੀ ਮਾਰਿਆ ਗਿਆ। ਪੁਲੀਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਟੈਕਸਸ ਸਟੇਟ ਦੇ ਗਵਰਨਰ ਗ੍ਰੈੱਗ ਐਬਟ ਅਤੇ ਰਾਸ਼ਟਰਪਤੀ ਜੋਅ ਬਾਇਣਨ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਹਤਿਆਰੇ ਦੀ ਉਮਰ ਵੀ ਕੇਵਲ 18 ਵਰ੍ਹੇ ਸੀ।
ਇਸ ਦੌਰਾਨ ਦੋ ਪੁਲੀਸ ਵਾਲਿਸਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ, ਪਰ ਉਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ। ਮਰਨ ਵਾਲਿਆਂ ‘ਚ ਜ਼ਿਆਦਾਤਰ ਦੂਜੀ ਅਤੇ ਚੌਥੀ ਜਮਾਤ ਦੇ ਬੱਚੇ ਸਨ ਜਿਨ੍ਹਾਂ ਦੀਆਂ ਉਮਰਾਂ 7-10 ਸਾਲ ਦੇ ਵਿਚਕਾਰ ਸੀ।

ਵਰਣਨਯੋਗ ਹੈ ਕਿ ਹਤਿਆਰੇ ਨੇ ਸਕੂਲ ’ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੇ ਘਰ ’ਚ ਆਪਣੀ ਦਾਦੀ ਨਾਲ ਹੋਏ ਘਰੇਲੂ ਝੱਗੜੇ ਮਗਰੋਂ ਉਸ ਨੂੰ ਗੋਲੀ ਮਾਰ ਦਿੱਤੀ ਸੀ। ਬਾਅਦ ’ਚ ਉਹ ਸਥਾਨਕ ਰੌਬ ਐਲੀਮੈਂਟਰੀ ਸਕੂਲ ’ਚ ਦਾਖ਼ਲ ਹੋਇਆ ਅਤੇ ਅੰਨ੍ਹੇਵਾਹ ਛੋਟੇ ਮਾਸੂਮ ਬੱਚਿਆਂ ਅਤੇ ਅਧਿਆਪਕਾਂ ’ਤੇ ਗੋਲੀਆਂ ਵਰ੍ਹਾਉਣ ਲੱਗਾ।