ਮੈਸੀ ਵਲੋਂ ਅੰਤਰਾਸ਼ਟਰੀ ਫ਼ੁਟਬਾਲ ਤੋਂ ਵਿਦਾਈ

sports-news-300x150ਈਸਟ ਰਦਰਫ਼ੋਰਡ (ਅਮਰੀਕਾ): ਬਾਰਸੇਲੋਨਾ ਦੇ ਸੁਪਰਸਟਾਰ ਅਤੇ ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਲਾਇਨਲ ਮੈਸੀ ਨੇ ਅੱਜ ਇੱਥੇ ਕੋਪਾ ਕੱਪ ਵਿੱਚ ਅਰਜਨਟੀਨਾ ਨੂੰ ਫ਼ਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਹੈਰਾਨੀ ਭਰਿਆ ਫ਼ੈਸਲਾ ਕਰਦਿਆਂ ਅੰਤਰਰਾਸ਼ਟਰੀ ਫ਼ੁਟਬਾਲ ਤੋਂ ਵਿਦਾਈ ਦਾ ਐਲਾਨ ਕਰ ਦਿੱਤਾ। ਮਾਯੂਸ ਹੋਏ ਮੈਸੀ ਨੇ ਪੈਨਲਟੀ ਸ਼ੂਟਆਊਟ ਦੌਰਾਨ ਗੋਲ ਨਾ ਕਰ ਸਕਣ ਤੋਂ ਬਾਅਦ ਇਹ ਫ਼ੈਸਲਾ ਲਿਆ। ਜ਼ਿਕਰਯੋਗ ਹੈ ਕਿ ਕੋਪਾ ਕੱਪ ਦੇ ਫ਼ਾਈਨਲ ਵਿੱਚ ਦੋ ਵਾਰ ਪੁੱਜਣ ਤੋਂ ਬਾਅਦ ਮੈਸੀ ਆਪਣੀ ਟੀਮ ਨੂੰ ਖ਼ਿਤਾਬ ਨਹੀ ਦਿਵਾ ਸਕਿਆ। ਸਾਲ 2007 ਵਿੱਚ ਕੋਪਾ ਕੱਪ ਦਾ ਫ਼ਾਈਨਲ ਹਾਰਨ ਵਾਲੀ ਅਰਜਨਟੀਨਾ ਦੀ ਟੀਮ ਵਿੱਚ ਵੀ ਮੈਸੀ ਸ਼ਾਮਲ ਸੀ।  ਮੈਸੀ ਨੇ ਹਾਰ ਤੋਂ ਬਾਅਦ ਕਿਹਾ, ”ਇਹ ਮੇਰੇ ਤੇ ਮੇਰੀ ਟੀਮ ਲਈ ਬੇਹੱਦ ਮੁਸ਼ਕਿਲ ਪਲ ਹਨ। ਇਹ ਕਹਿਣਾ ਮੁਸ਼ਕਿਲ ਹੈ, ਪਰ ਅਰਜਨਟੀਨਾ ਦੀ ਫ਼ੁਟਬਾਲ ਟੀਮ ਦੇ ਨਾਲ ਮੇਰਾ ਸਫ਼ਰ ਖ਼ਤਮ ਹੋ ਗਿਆ ਹੈ।” ਇਸ 19 ਸਾਲਾ ਸਟਾਰ ਖਿਡਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰਾ ਕੌਮੀ ਟੀਮ ਦੇ ਮੈਂਬਰ ਵਜੋਂ ਸਫ਼ਰ ਖ਼ਤਮ ਹੋ ਗਿਆ ਹੈ। ਮੈਂ ਜੋ ਕਰ ਸਕਦਾ ਸੀ ਕੀਤਾ। ਮੈਂ ਚਾਰ ਵਾਰ ਫ਼ਾਈਨਲ ਵਿੱਚ ਪੁੱਜੀ ਟੀਮ ਵਿੱਚ ਸੀ, ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਮੈਂ ਟੀਮ ਨੂੰ ਚੈਂਪੀਅਨ ਨਹੀ ਬਣਾ ਸਕਿਆ।”