ਪੰਜਾਬੀ ਫ਼ਿਲਮ ਬੱਬਰ ਦਾ ਦਰਸ਼ਕਾਂ ‘ਤੇ ਚੱਲਿਆ ਜਾਦੂ

ਦਰਸ਼ਕਾਂ ਨੂੰ ਪੰਜਾਬੀ ਫ਼ਿਲਮ ਬੱਬਰ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਰਿਲੀਜ਼ ਤੋਂ ਬਾਅਦ ਹੀ ਅੰਮ੍ਰਿਤ ਮਾਨ ਸਟਾਰਰ ਫ਼ਿਲਮ ਬੱਬਰ ਨੂੰ ਵਿਸ਼ਵ ਪੱਧਰ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ ਜਿਸ ਨਾਲ ਫ਼ਿਲਮ ਦੇਖਣਾ ਲਾਜ਼ਮੀ ਬਣ ਜਾਂਦਾ ਹੈ। ਦਰਸ਼ਕਾਂ ਦੀ ਕਹਾਣੀ, ਡਾਇਲੌਗਜ਼ ਅਤੇ ਐਕਸ਼ਨ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਹਨ।
ਸਫ਼ਲਤਾਪੂਰਵਕ ਚੱਲ ਰਹੀ ਫ਼ਿਲਮ ਬੱਬਰ ਬੇਸ਼ੱਕ ਅੰਮ੍ਰਿਤ ਮਾਨ ਦੀ ਫ਼ਿਲਮ ਹੈ, ਪਰ ਇਸ ‘ਚ ਯੋਗਰਾਜ ਸਿੰਘ, ਰਘਬੀਰ ਬੋਲੀ ਅਤੇ ਰਾਜ ਸਿੰਘ ਝਿੰਜਰ ਦੇ ਕਿਰਦਾਰ ਵੀ ਅਹਿਮ ਹਨ। ਅਦਾਕਾਰੀ ਦੀ ਗੱਲ ਕਰੀਏ ਤਾਂ ਹਰ ਇੱਕ ਕਲਾਕਾਰ ਨੇ ਆਪਣਾ ਕਿਰਦਾਰ ਬਾਖ਼ੂਬੀ ਨਿਭਾਉਣ ਲਈ ਜੀਅ-ਜਾਨ ਲਗਾ ਦਿੱਤੀ ਹੈ। ਕਲਾਕਾਰਾਂ ਦੇ ਪ੍ਰਦਰਸ਼ਨ ਤੁਹਾਨੂੰ ਹੈਰਾਨ ਕਰ ਦੇਣਗੇ, ਪਰ ਅੰਮ੍ਰਿਤ ਮਾਨ ਤੇ ਰਾਜ ਸਿੰਘ ਝਿੰਜਰ ਨੇ ਤਾਂ ਮੇਲਾ ਲੁੱਟ ਹੀ ਲਿਆ। ਫ਼ਿਲਮ ‘ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਕਮਾਲ ਦੇ ਡਾਇਲੌਗਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਸਵਰਗਵਾਸੀ ਅਦਾਕਾਰ ਕਾਕਾ ਕੌਤਕੀ ਨੂੰ ਪਰਦੇ ‘ਤੇ ਦੇਖ ਸਭ ਭਾਵੁਕ ਹੋ ਗਏ।
ਸ਼ਾਨਦਾਰ, ਪਾਵਰ-ਪੈਕਡ, ਰੋਮਾਂਚਕ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ, ਨਵੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ਬੱਬਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ‘ਚ ਲੋੜੀਂਦਾ ਉਤਸ਼ਾਹ ਪੈਦਾ ਕੀਤਾ ਹੈ ਕਿਉਂਕਿ ਇਹ ਉਮੀਦਾਂ ਤੋਂ ਕਿਤੇ ਪਰ੍ਹੇ ਹੈ। ਫ਼ਿਲਮ ‘ਚ ਤੁਹਾਨੂੰ ਬਾਲੀਵੁੱਡ ਪੱਧਰ ਦਾ ਐਕਸ਼ਨ ਦੇਖਣ ਅਤੇ ਡਾਇਲੌਗਜ਼ ਸੁਣਨ ਨੂੰ ਮਿਲਣਗੇ ਜੋ ਕਿਸੇ ਹਿੰਦੀ ਵੈੱਬ ਸੀਰੀਜ਼ ਦਾ ਅਨੁਭਵ ਕਰਾਉਣਗੇ।
ਫ਼ਿਲਮ ਦੀ ਜ਼ਬਰਦਸਤ ਕਹਾਣੀ ਦੀ ਗੱਲ ਕਰੀਏ ਤਾਂ ਇਹ ਬੱਬਰ ਦੀ ਕੁਰਸੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਹਰ ਕਿਰਦਾਰ ਬੱਬਰ ਦੀ ਕੁਰਸੀ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਬੱਬਰ ਦੀ ਕੁਰਸੀ ‘ਤੇ ਬੈਠ ਕੇ ਅੰਡਰਵਰਲਡ ਦਾ ਰਾਜਾ ਬਣ ਸਕੇ।
ਸਭ ਤੋਂ ਸਫ਼ਲ ਫ਼ਿਲਮ ਵਾਰਨਿੰਗ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਕਿੰਗ ਔਫ਼ ਡਾਇਰੈਕਸ਼ਨ ਨੇ ਨਾ ਸਿਰਫ਼ ਬੱਬਰ ਦੀ ਸੁਪਰਹਿੱਟ ਕਹਾਣੀ ਨੂੰ ਲਿਖਿਆ ਅਤੇ ਜ਼ਬਰਦਸਤ ਨਿਰਦੇਸ਼ਨ ਦਿੱਤਾ ਸਗੋਂ ਉਸ ਨੇ ਫ਼ਿਲਮ ‘ਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਇਆ ਹੈ। ਫ਼ਿਲਮ ‘ਚ ਉਸ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
ਫ਼ਿਲਮ ਦੀ ਕਹਾਣੀ, ਐਕਸ਼ਨ, ਡਾਇਰੈਕਸ਼ਨ ਦੇ ਨਾਲ-ਨਾਲ ਗੀਤਾਂ ਨੇ ਵੀ ਬੱਬਰ ਨੂੰ ਹਿੱਟ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੱਬਰ ਦੇ ਗੀਤ ਸੋਸ਼ਲ ਸਾਈਟਾਂ ‘ਤੇ ਟਰੈਂਡ ਕਰ ਰਹੇ ਸਨ।
ਅਮਰ ਹੁੰਦਲ ਵਲੋਂ ਲਿਖੀ ਅਤੇ ਨਿਰਦੇਸ਼ਿਤ ਫ਼ਿਲਮ ਬੱਬਰ ਦਾ ਨਿਰਮਾਣ ਬੰਬ ਬੀਟਸ ਅਤੇ ਦੇਸੀ ਕਰੂ ਵਲੋਂ ਕੀਤਾ ਗਿਆ ਹੈ।
ਫ਼ਿਲਮ ਭਾਵਨਾਵਾਂ, ਐਕਸ਼ਨ, ਰੋਮਾਂਚ, ਡਰਾਮਾ ਅਤੇ ਸਸਪੈਂਸ ਦਾ ਇੱਕ ਪਾਵਰ ਪੈਕ ਤੋਹਫ਼ਾ ਹੈ। ਅਦਾਕਾਰਾਂ ਸਮੇਤ ਫ਼ਿਲਮ ਦੀ ਪੂਰੀ ਟੀਮ – ਸਪੌਟ ਬੁਆਏ ਤੋਂ ਲੈ ਕੇ ਸਿਨੇਮੈਟੋਗ੍ਰਾਫਰ ਅਤੇ ਐਡੀਟਰ ਤਕ – ਨੇ ਬਹੁਤ ਮਿਹਨਤ ਕੀਤੀ ਹੈ ਤੇ ਸ਼ਲਾਘਾਯੋਗ ਕੰਮ ਕੀਤਾ ਹੈ ਜੋ ਪਰਦੇ ‘ਤੇ ਸਾਫ਼ ਦਿਖਾਈ ਦਿੰਦਾ ਹੈ। ਫ਼ਿਲਮ ਸਿਨੇਮਾਘਰਾਂ ‘ਚ ਸਫ਼ਲਤਾਪੂਰਵਕ ਚੱਲ ਰਹੀ ਹੈ ਅਤੇ ਯਕੀਨਨ ਦੁਨੀਆ ਭਰ ‘ਚ ਇੱਕ ਬਲੌਕਬਸਟਰ ਹਿੱਟ ਬਣੇਗ