ਹਰਿਆਣਾ : ਮੋਟਰਸਾਈਕਲ ਬਦਮਾਸ਼ਾਂ ਨੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨ ਨੂੰ ਮਾਰੀ ਗੋਲੀ, ਮੌਤ

ਜੀਂਦ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬੁਢਾਖੇੜਾ ਪਿੰਡ ‘ਚ ਖੇਤਾਂ ‘ਚ ਕੰਮ ਕਰ ਰਹੇ ਕਿਸਾਨ ਦੀ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਮੰਗਲਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੁਲਾਨਾ ਥਾਣਾ ਪੁਲਸ ਇੰਚਾਰਜ ਸਮਰਦੀਪ ਨੇ ਦੱਸਿਆ ਕਿ ਕਿਸਾਨ ਰਾਕੇਸ਼ (40) ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਲੋਕ ਉੱਥੇ ਪਹੁੰਚੇ ਅਤੇ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਕੋਲ ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕਤਲ ਦਾ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਕੇਸ਼ ਖੇਤੀਬਾੜੀ ਕਰ ਕੇ ਪਰਿਵਾਰ ਦਾ ਪੇਟ ਪਾਲਦਾ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ 2 ਮੁੰਡੇ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ 2 ਲੋਕਾਂ ਨਾਲ ਕੁਝ ਦਿਨ ਪਹਿਲਾਂ ਰਾਕੇਸ਼ ਦਾ ਝਗੜਾ ਹੋਇਆ ਸੀ। ਗੋਲੀ ਮਾਰਨ ਦੇ ਪਿੱਛੇ ਇਹੀ ਕਾਰਨ ਦੱਸਿਆ ਜਾ ਰਿਹਾ ਹੈ।