ਚੰਡੀਗੜ : ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਉਤਰੀ ਸੂਬਿਆਂ ਵਿਚ ਅੱਜ ਸ਼ਾਮ ਭਰਵੀਂ ਬਾਰਿਸ਼ ਹੋਈ। ਇਸ ਬਾਰਿਸ਼ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਭਾਰੀ ਰਾਹਤ ਮਿਲੀ, ਉਥੇ ਫਸਲਾਂ ਨੂੰ ਵੀ ਪਾਣੀ ਮਿਲਿਆ। ਮਾਨਸੂਨ ਦੀ ਆਮਦ ਤੋਂ ਪਹਿਲਾਂ ਹੋਈ ਇਹ ਬਾਰਿਸ਼ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਈ। ਇਸ ਦੌਰਾਨ ਮਾਨਸੂਨ ਦੇ ਕੁਝ ਹੀ ਦਿਨਾਂ ਵਿਚ ਉਤਰੀ ਸੂਬਿਆਂ ਵਿਚ ਪਹੁੰਚਣ ਦੀ ਸੰਭਾਵਨਾ ਹੈ, ਕਿਉਂਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।















