ਨਵੀਂ ਦਿੱਲੀ : ਕੌਮਾਂਤਰੀ ਮੰਡੀ ਵਿੱਚ 16 ਜੂਨ ਨੂੰ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 45 ਡਾਲਰ 22 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 15 ਜੂਨ ਨੂੰ 46 ਡਾਲਰ 52 ਸੈਂਟ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 16 ਜੂਨ ਨੂੰ ਰੁਪਏ ਦੇ ਹਿਸਾਬ ਨਾਲ ਫੀ ਬੈਰਲ ਕੱਚੇ ਤੇਲ ਦੀ ਕੀਮਤ 3 ਹਜ਼ਾਰ 039 ਰੁਪਏ 39 ਪੈਸੇ ਰਹੀ, ਜਦਕਿ 15 ਜੂਨ ਨੂੰ ਇਸ ਦੀ ਕੀਮਤ 3 ਹਜ਼ਾਰ 124 ਰੁਪਏ 60 ਪੈਸੇ ਫੀ ਬੈਰਲ ਸੀ। 15 ਜੂਨ ਨੂੰ ਰੁਪਾਇਆ 67 ਰੁਪਏ 21 ਪੈਸੇ ਪ੍ਰਤੀ ਅਮਰੀਕੀ ਡਾਲਰ ਤੇ ਬੰਦ ਹੋਇਆ ਜਦ ਕਿ 15 ਜੂਨ ਨੂੰ ਰੁਪਾਇਆ 67 ਰੁਪਏ 16 ਪੈਸੇ ਪ੍ਰਤੀ ਅਮਰੀਕੀ ਡਾਲਰ ਸੀ।















