ਜੋਹਾਨਸਬਰਗ – ਦੱਖਣੀ ਅਫ਼ਰੀਕਾ ‘ਚ ਕੋਰੋਨਾ ਦੇ ਓਮਿਕਰੌਨ ਸਵਰੂਪ ਦੇ ਪ੍ਰਕੋਪ ਦੇ ਕਾਰਨ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਜਾਣ ਵਾਲੀ ਦੁਵੱਲੀ ਸੀਰੀਜ਼, ਜਿਸ ‘ਚ ਤਿੰਨ ਟੈੱਸਟ ਅਤੇ ਤਿੰਨ ਵਨ ਡੇ ਮੈਚ ਸ਼ਾਮਿਲ ਹਨ, ਦਰਸ਼ਕਾਂ ਦੀ ਗੈਰਹਾਜ਼ਰੀ ‘ਚ ਆਯੋਜਿਤ ਹੋਣਗੇ। ਕ੍ਰਿਕਟ ਦੱਖਣੀ ਅਫ਼ਰੀਕਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਆਗਾਮੀ ਦੱਖਣੀ ਅਫ਼ਰੀਕਾ ਅਤੇ ਭਾਰਤ ਦੌਰੇ ਦੇ ਲਈ ਟਿਕਟਾਂ ਉਪਲਬਧ ਨਹੀਂ ਕਰਵਾਈਆਂ ਜਾਣਗੀਆਂ।
”ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਅਸੀਂ ਖਿਡਾਰੀਆਂ ਦੀ ਸੁਰੱਖਿਆ, ਕ੍ਰਿਕਟ ਪ੍ਰਸ਼ੰਸਕਾਂ ਅਤੇ ਹੋਰ ਹਿੱਸੇਦਾਰਾ ਦੇ ਹਿੱਤਾਂ ਦੇ ਮੱਦੇਨਜ਼ਰ ਇਹ ਸਾਂਝਾ ਫ਼ੈਸਲਾ ਲਿਆ ਹੈ। ਸਾਨੂੰ ਅਫ਼ਸੋਸ ਦੇ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਦੁਨੀਆਂ ਭਰ ‘ਚ ਵਧਦੇ ਕੋਰੋਨਾ ਮਾਮਲਿਆਂ ਅਤੇ ਸਥਾਨਕ ਪੱਧਰ ‘ਤੇ ਚੌਥੀ ਲਹਿਰ ਕਾਰਨ ਦੋਹਾਂ ਕ੍ਰਿਕਟ ਸੰਸਥਾਵਾਂ ਨੇ ਖਿਡਾਰੀਆਂ ਦੀ ਸੁਰੱਖਿਆ ਦੇ ਲਈ ਦੌਰੇ ਨੂੰ ਬੰਦ ਦਰਵਾਜ਼ਿਆਂ ਪਿੱਛੇ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਕਿਸੇ ਵੀ ਉਲੰਘਣ ਤੋਂ ਬਚਣ ਦੇ ਲਈ ਲਿਆ ਗਿਆ ਹੈ।”ਦੱਖਣੀ ਅਫ਼ਰੀਕਾ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਇਸ ਪੱਧਰ ‘ਤੇ ਅਸੀਂ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਐਲਾਨ ਅਨੁਸਾਰ ਦੌਰੇ ਦੇ ਸਾਰੇ ਮੈਚ ਸੁਪਰ ਸਪੋਰਟ ਅਤੇ SABC ਪਲੈਟਫ਼ੌਰਮਾਂ ‘ਤੇ ਪ੍ਰਸਾਰਿਤ ਕੀਤੇ ਜਾਣਗੇ।












