ਪਾਲਘਰ – ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਨੂੰ ਭੂਚਾਲ ਦੇ ਦੋ ਹਲਕੇ ਝਟਕੇ ਮਹਿਸੂਸ ਕੀਤੇ ਗਏ। ਆਫ਼ਤ ਸੈੱਲ ਦੇ ਮੁਖੀ ਵਿਵੇਕਾਨੰਦ ਕਦਮ ਨੇ ਦੱਸਿਆ ਕਿ ਦੋਨਾਂ ਝਟਕੇ 15 ਮਿੰਟ ਦੇ ਅੰਤਰਾਲ ਨਾਲ ਮਹਿਸੂਸ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 3:43 ਵਜੇ 4.0 ਤੀਬਰਤਾ ਦਾ ਝਟਕਾ ਮਹਿਸੂਸ ਕੀਤਾ ਗਿਆ ਜਦੋਂ ਕਿ ਦੂਜਾ ਝਟਕਾ ਦੁਪਹਿਰ 3:57 ਵਜੇ ਆਇਆ ਅਤੇ ਇਸ ਦੀ ਤੀਬਰਤਾ 3.9 ਸੀ। ਡਹਾਣੂ ਅਤੇ ਤਲਸਾਰੀ ਤਾਲੁਕਾ ਵਿੱਚ 2018 ਤੋਂ ਭੂਚਾਲ ਦੇ ਝਟਕੇ ਆ ਰਹੇ ਹਨ ਅਤੇ ਹੁਣ ਤੱਕ ਵੱਖ-ਵੱਖ ਤੀਬਰਤਾ ਦੇ 270 ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਕੁੱਝ ਝਟਕਿਆਂ ਨਾਲ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਝਟਕੇ ਧੁੰਦਲਵਾਡੀ, ਜਈ, ਬੋਰਡੀ, ਡਹਾਣੂ, ਧਕਤੀ ਡਹਾਣੂ ਅਤੇ ਦਪਚਰੀ ਪਿੰਡਾਂ ਵਿੱਚ ਮਹਿਸੂਸ ਕੀਤੇ ਗਏ ਹਨ ਅਤੇ ਧੁੰਦਲਵਾਡੀ ਇਸ ਦਾ ਕੇਂਦਰ ਹੈ ਜਿੱਥੇ ਸਭ ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ ਹਨ।















