ਬੌਲੀਵੁਡ ਫ਼ਿਲਮ ਇੰਡਸਟਰੀ ‘ਚ ਸਿੱਧੂ ਮੂਸੇ ਵਾਲਾ ਦੀ ਹੋਈ ਬੱਲੇ-ਬੱਲੇ, ਲਿਖਿਆ ਸਿੱਧੂ ਮੂਸੇ ਵਾਲਾ ਲਵ ਯੂ ਮੈਨ

ਪੰਜਾਬੀ ਮਿਊਜ਼ਿਕ ਜਗਤ ਦੀਆਂ ਗੱਲਾਂ ਬੌਲੀਵੁਡ ਫ਼ਿਲਮ ਇੰਡਸਟਰੀ ਤਕ ਹੁੰਦੀਆਂ ਹੀ ਰਹਿੰਦੀਆਂ ਹਨ। ਪਹਿਲਾਂ ਤਾਂ ਪੰਜਾਬੀ ਗੀਤ ਹੀ ਬੌਲੀਵੁਡ ਫ਼ਿਲਮਾਂ ‘ਚ ਵਜਦੇ ਸਨ, ਪਰ ਹੁਣ ਤਾਂ ਬਾਲੀਵੁੱਡ ਸਿਤਾਰੇ ਵੀ ਪੰਜਾਬੀ ਸਿੰਗਰਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਗੀਤਾਂ ਦਾ ਪੂਰਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਹਨ। ਜੀ ਹਾਂ, ਅੱਜਕੱਲ੍ਹ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਬੌਲੀਵੁੱਡ ਦੇ ਕਈ ਗਾਇਕ ਸਪੋਰਟ ਕਰ ਰਹੇ ਹਨ। ਬੌਲੀਵੁਡ ਅਦਾਕਾਰ ਰਣਵੀਰ ਸਿੰਘ ਤਾਂ ਅਕਸਰ ਹੀ ਸਿੱਧੂ ਮੂਸੇ ਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦਾ ਰਹਿੰਦੈ। ਇਸ ਵਾਰ ਬੌਲੀਵੁਡ ਸੁਪਰ ਸਟਾਰ ਸ਼ਾਹਿਦ ਕਪੂਰ ਵੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼ ਕਰਦਾ ਹੋਇਆ ਨਜ਼ਰ ਆਇਆ।
ਸ਼ਾਹਿਦ ਨੇ ਆਪਣੇ ਇਨਸਟਾਗ੍ਰੈਮ ਐਕਾਉਂਟ ਦੀ ਸਟੋਰੀ ‘ਚ ਤਿੰਨ ਵੀਡੀਓ ਕਲਿੱਪਸ ਪੋਸਟ ਕੀਤੀਆਂ ਜਿਨ੍ਹਾਂ ‘ਚ ਉਹ ਸਿੱਧੂ ਮੂਸੇ ਵਾਲਾ ਦੇ ਗੀਤ ਦਾ ਅਨੰਦ ਲੈਂਦਾ ਨਜ਼ਰ ਆ ਰਿਹਾ ਹੈ। ਇਹ ਗੀਤ ਸਿੱਧੂ ਮੂਸੇਵਾਲਾ ਦੀ ਹਾਲ ਹੀ ‘ਚ ਆਈ ਮਿਊਜ਼ਕ ਐਲਬਮ ‘ਚੋਂ ਸਨ। ਸ਼ਾਹਿਦ ਕਪੂਰ ਨੇ ਸਿੱਧੂ ਮੂਸੇ ਵਾਲਾ ਦੀ ਤਾਰੀਫ਼ ਕਰਦੇ ਹੋਏ ਕਿਹਾ, ”ਸਿੱਧੂ ਮੂਸੇ ਵਾਲਾ, ਲਵ ਯੂ ਮੈਨ।”
ਜੇ ਗੱਲ ਕਰੀਏ ਸ਼ਾਹਿਦ ਕਪੂਰ ਦੇ ਵਰਕ ਫ਼ਰੰਟ ਦੀ ਤਾਂ ਫ਼ਿਲਮ ਕਬੀਰ ਸਿੰਘ ਦੀ ਸਫ਼ਲਤਾ ਤੋਂ ਬਾਅਦ ਉਹ ਤੇਲਗੂ ਫ਼ਿਲਮ ਜਰਜ਼ੀ ਦੇ ਹਿੰਦੀ ਰੀਮੇਕ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ। ਉੱਧਰ ਜੇ ਗੱਲ ਕਰੀਏ ਸਿੱਧੂ ਮੂਸੇ ਵਾਲਾ ਦੇ ਕੰਮ ਦੀ ਤਾਂ ਉਹ ਆਪਣੀ ਫ਼ਿਲਮ Yes, I am a student ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਫ਼ਿਲਮ ਨੇ ਬੌਕਸ ਔਫ਼ਿਸ ‘ਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤਕ ਭਰਵਾਂ ਹੁੰਗਾਰ ਮਿਲਿਆ ਹੈ। ਸਿੱਧੂ ਮੂਸੇ ਵਾਲਾ ਹਾਲ ਹੀ ‘ਚ ਗਾਇਕਾ ਬਾਰਬੀ ਮਾਨ ਦੇ ਗੀਤ ਮੋਹ ‘ਚ ਅਦਾਕਾਰੀ ਕਰਦਾ ਵੀ ਨਜ਼ਰ ਆਇਆ ਸੀ। ਦੱਸ ਦਈਏ ਸਿੱਧੂ ਮੂਸੇ ਵਾਲਾ ਪਹਿਲੇ ਸਰਦਾਰ ਅਤੇ ਪਹਿਲੇ ਇੰਡੀਅਨ ਅਤੇ ਪਗੜੀਧਾਰੀ ਆਰਟਿਸਟ ਹੈ ਜਿਸ ਨੇ UK ਦੇ ਇੰਟਰਨੈਸ਼ਨਲ ਵਾਇਰਲੈੱਸ ਫ਼ੈਸਟੀਵਲ ‘ਚ ਪਰਫ਼ਾਰਮੈਂਸ ਦਿੱਤੀ। ਇਸ ਸੰਗੀਤਕ ਮੇਲੇ ‘ਚ ਉਸ ਦਾ ਸਾਥ ਵਿਸ਼ਵ ਪ੍ਰਸਿੱਧ ਰੈਪਰ ਦਾ ਮਿਸਟ ਅਤੇ ਸੰਗੀਤਕਾਰ ਸਟੀਲ ਬੈਂਗਲੇਜ਼ ਨੇ ਦਿੱਤਾ ਸੀ।