ਇਹ ਸਿਤਾਰੇ ਹੋਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੇ ਵਿਆਹ ‘ਚ ਸ਼ਾਮਿਲ

ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਸਾਨਦਾਰ ਸਮਾਗਮ ‘ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੇ ਨਾਵਾਂ ਦੀ ਸੂਚੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਬੌਲੀਵੁੱਡ ਦੇ ਆਪਣੇ ਕਰੀਬੀ ਦੋਸਤਾਂ ਨੂੰ 7 ਤੋਂ 9 ਦਸੰਬਰ ਤਕ ਆਪਣੇ ਆਪ ਨੂੰ ਫ਼੍ਰੀ ਰੱਖਣ ਦੀ ਬੇਨਤੀ ਕਰ ਰਿਹਾ ਹੈ। ਕਰਨ ਜੌਹਰ, ਅਲੀ ਅੱਬਾਸ ਜ਼ਫ਼ਰ, ਕਬੀਰ ਖ਼ਾਨ, ਮਿੰਨੀ ਮਾਥੁਰ, ਰੋਹਿਤ ਸੈੱਟੀ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਵਰੁਣ ਧਵਨ, ਨਤਾਸ਼ਾ ਦਲਾਲ ਵਰਗੇ A ਲਿਸਟ ਸਿਤਾਰਿਆਂ ਦੇ ਵਿਆਹ ‘ਚ ਸ਼ਾਮਿਲ ਹੋਣ ਦੀ ਖ਼ਬਰ ਹੈ।
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਿਕ ਵਿਆਹ ਦਾ ਜਸਨ 7 ਤੋਂ 12 ਦਸੰਬਰ ਤਕ ਚੱਲੇਗਾ। ਹਾਲਾਂਕਿ ਵਿਆਹ ਲਈ ਹੋਟਲ ‘ਚ ਬੁਕਿੰਗ ਹੋ ਚੁੱਕੀ ਹੈ, ਪਰ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ VIP ਵਿਆਹ ਦੇ ਆਯੋਜਨ ਲਈ ਕਈ ਈਵੈਂਟ ਕੰਪਨੀਆਂ ਮਿਲ ਕੇ ਕੰਮ ਕਰਨਗੀਆਂ। ਨਿਊਜ਼ ਏਜੰਸੀ IANS ਨੇ ਪੁਸਟੀ ਕੀਤੀ ਹੈ ਕਿ ਵੱਖ-ਵੱਖ ਸਮਾਗਮਾਂ ਲਈ ਵੱਖ-ਵੱਖ ਕੰਪਨੀਆਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ, ਇਹ ਕੰਪਨੀ ਨੁਮਾਇੰਦੇ ਸਵਾਈ ਮਾਧੋਪੁਰ ਦੇ ਵੱਖ-ਵੱਖ ਹੋਟਲਾਂ ‘ਚ ਕਮਰਿਆਂ ਦੀ ਬੁਕਿੰਗ ਕਰਵਾ ਰਹੀ ਹੈ। ਇਨ੍ਹਾਂ ਟੀਮਾਂ ਨੇ ਮਹਿਮਾਨਾਂ ਨੂੰ ਏਅਰਪੋਰਟ ਤੋਂ ਹੋਟਲ ਤਕ ਲਿਜਾਣ ਲਈ ਕਾਰਾਂ ਹਾਇਰ ਕਰਨੀਆਂ ਸੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ‘ਚ ਕਾਰਾਂ ਦੀ ਘਾਟ ਕਾਰਨ ਇਸ ਨੂੰ ਦੂਜੇ ਸਹਿਰਾਂ ਤੋਂ ਵੀ ਮੰਗਵਾਇਆ ਜਾ ਰਿਹਾ ਹੈ।