ਯੁਵਰਾਜ ਦੇ ਰਿਕਾਰਡ ਨੂੰ ਸਚਿਨ, ਕੋਹਲੀ ਤੇ ਧੋਨੀ ਵੀ ਨਹੀਂ ਛੂਹ ਸਕੇ

sports-news-300x150ਬੇਂਗਲੁਰੂਂ ਆਈ.ਪੀ.ਐੱਲ. ਸੀਜ਼ਨ 9 ਦੇ ਫ਼ਾਈਨਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੰਗਲੌਰ ‘ਤੇ 8 ਦੌੜਾਂ ਨਾਲ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਆਈ.ਪੀ.ਐੱਲ. ਇਤਿਹਾਸ ਦਾ ਪਹਿਲਾ ਖਿਤਾਬ ਆਪਣੇ ਨਾਂ ਕਰ ਦਿੱਤਾ। ਮੁਕਾਬਲੇ ‘ਚ ਬੇਨ ਕਟਿੰਗ, ਡੇਵਿਡ ਵਾਰਨਰ ਅਤੇ ਭੁਵਨੇਸ਼ਵਰ ਕੁਮਾਰ ਨੇ ਬਿਹਤਰੀਨ ਖੇਡ ਦਿਖਾਈ ਪਰ ਕੱਲ ਯੁਵਰਾਜ ਸਿੰਘ ਦੇ ਨਾਂ ਇੱਕ ਅਜਿਹਾ ਰਿਕਾਰਡ ਦਰਜ ਹੋ ਗਿਆ ਜੋ ਕ੍ਰਿਕਟ ਇਤਿਹਾਸ ‘ਚ ਸਚਿਨ, ਵਿਰਾਟ ਜਾਂ ਧੋਨੀ ਜਿਹੇ ਹਰਫ਼ਨਮੌਲਾ ਖਿਡਾਰੀਆਂ ਦੀ ਕਿਸਮਤ ‘ਚ ਵੀ ਨਹੀਂ ਰਿਹਾ।
ਹਾਂ ਜੀ ਕਲ ਰਾਤ ਯੁਵਰਾਜ ਸਿੰਘ 10ਵੇਂ ਓਵਰ ‘ਚ ਉਸ ਸਮੇਂ ਬੱਲੇਬਾਜ਼ੀ ਕਰਨ ਆਏ ਜਦੋਂ ਟੀਮ ਨੂੰ ਵਿੱਚ ਦੇ ਓਵਰਾਂ ‘ਚ ਪਾਰੀ ਨੂੰ ਸੰਵਾਰਨਾ ਸੀ। ਯੁਵਰਾਜ ਨੇ ਉਸ ਮੌਕੇ ‘ਤੇ ਸਿਰਫ਼ 23 ਗੇਂਦਾਂ ‘ਤੇ 2 ਛੱਕੇ ਅਤੇ 4 ਚੌਕਿਆਂ ਦੀ ਮਦਦ ਨਾਲ 38 ਦੌੜਾਂ ਦੀ ਅਹਿਮ ਪਾਰੀ ਖੇਡੀ, ਜਿਸ ਦੀ ਮਦਦ  ਨਾਲ ਹੈਦਰਾਬਾਦ ਨੂੰ ਜਿੱਤ ਮਿਲੀ। ਇਸ ਜਿੱਤ ਦੇ ਨਾਲ ਹੀ ਯੁਵਰਾਜ ਸਿੰਘ ਦੁਨੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਵਰਲਡ ਕੱਪ, ਵਰਲਡ ਟੀ-20, ਚੈਂਪੀਅਨਸ ਟਰਾਫ਼ੀ, ਅੰਡਰ-19 ਵਰਲਡ ਕੱਪ ਆਈ.ਪੀ.ਐੱਲ. ਟੂਰਨਾਮੈਂਟ ਜਿੱਤਿਆ ਹੋਵੇ। 5 ਵੱਡੇ ਟੂਰਨਾਮੈਂਟਾਂ ‘ਚ ਜੇਤੂ ਟੀਮ ਦਾ ਹਿੱਸਾ ਹੋਣਾ ਹੀ ਇਹ ਦਸਦਾ ਹੈ ਕਿ ਯੁਵਰਾਜ ਸਿੰਘ ਦਾ ਕਦ ਅਤੇ ਟੀਮ ‘ਚ ਉਨ੍ਹਾਂ ਦੀ ਯੋਗਤਾ ਕਿੰਨੀ ਅਹਿਮ ਹੈ।
ਯੁਵਰਾਜ ਸਿੰਘ ਨੇ ਇਸ ਆਈ.ਪੀ.ਐੱਲ. ਸੀਜ਼ਨ ‘ਚ 10 ਮੁਕਾਬਲਿਆਂ ‘ਚ 27 ਦੇ ਔਸਤ ਨਾਲ 226 ਦੌੜਾਂ ਬਣਾਈਆਂ ਜਿਸ ‘ਚ ਉਨ੍ਹਾਂ ਨੇ 22 ਚੌਕੇ ਅਤੇ 13 ਛੱਕੇ ਵੀ ਲਗਾਏ। ਜ਼ਿਕਰਯੋਗ ਹੈ ਕਿ ਸੀਜ਼ਨ-9 ਦੇ ਫ਼ਾਈਨਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੰਗਲੌਰ ‘ਤੇ 8 ਦੌੜਾਂ ਨਾਲ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਆਈ.ਪੀ.ਐੱਲ. ਇਤਿਹਾਸ ਦਾ ਪਹਿਲਾ ਖਿਤਾਬ ਆਪਣੇ ਨਾਂ ਕੀਤਾ।