ਇੱਕ ਦੌੜ ਹੋਰ ਬਣਾ ਲੈਂਦਾ ਕੋਹਲੀ ਤਾਂ ਟੁੱਟ ਜਾਂਦਾ 86 ਸਾਲਾ ਰਿਕਾਰਡ

sports-news-300x150ਆਈ.ਪੀ.ਐੱਲ.-9 ਦੇ ਫ਼ਾਈਨਲ ਮੁਕਾਬਲੇ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 8 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਆਈ.ਪੀ.ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ.ਪੀ.ਐੱਲ.-9 ‘ਚ ਸਰਵਸ਼੍ਰੇਸ਼ਠ ਬੱਲੇਬਾਜ਼ ਦੇ ਤੌਰ ‘ਤੇ ਓਰੇਂਜ ਕੈਪ ‘ਤੇ ਕਬਜਾ ਜਮਾ ਲਿਆ ਹੈ ਜਦੋਂਕਿ ਸਨਰਾਈਜ਼ਰਜ ਹੈਦਰਾਬਾਦ ਦੇ ਭੁਵਨੇਸ਼ਵਰ ਕੁਮਾਰ ਨੇ ਸੈਸ਼ਨ ‘ਚ ਸਭ ਤੋਂ ਜ਼ਿਆਦਾ ਵਿਕਟ ਲੈ ਕੇ ਪਰਪਲ ਕੈਪ ਹਾਸਲ ਕੀਤੀ। ਵਿਰਾਟ ਕੋਹਲੀ ਕੱਲ 54 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਇਸ ਟੂਰਨਾਮੈਂਟ ‘ਚ 1000 ਦੌੜਾਂ ਪੂਰੀਆਂ ਕਰਨ ਤੋਂ 27 ਦੌੜਾਂ ਤੋਂ ਖੁੰਝੇ ਗਏ ਪਰ ਕ੍ਰਿਕਟ ਇਤਿਹਾਸ ਦਾ ਸਰਵਉੱਚ ਰਿਕਾਰਡ ਬਣਾਉਣ ਤੋਂ 1 ਦੌੜ ਤੋਂ ਵੀ ਖੁੰਝੇ ਗਏ।
ਆਈ.ਪੀ.ਐੱਲ. ਦੇ ਫ਼ਾਈਨਲ ‘ਚ ਵਿਰਾਟ ਕੋਹਲੀ ਜੇਕਰ ਆਪਣੀ ਪਾਰੀ ‘ਚ 1 ਦੌੜ ਹੋਰ ਜੋੜ ਲੈਂਦੇ ਤਾਂ ਕ੍ਰਿਕਟ ਦੇ ਸਭ ਤੋਂ ਵੱਡੇ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਦਾ 86 ਸਾਲ ਪੁਰਾਣਾ ਰਿਕਾਰਡ ਤੋੜ ਸਕਦੇ ਸਨ। ਇਸ ਤੋਂ ਪਹਿਲਾਂ ਕਿਸੇ ਵੀ ਕਿ ਕ੍ਰਿਕਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਸਟ੍ਰੇਲੀਆ ਦੇ ਸਨ ਡਾਨ ਬ੍ਰੈਡਮੈਨ ਦੇ ਨਾਂ ਦਰਜ ਹੈ। ਬ੍ਰੈਡਮੈਨ ਨੇ ਸਾਲ 1930 ‘ਚ ਏਸ਼ੇਜ਼ ਦੇ ਦੌਰਾਨ ਸੀਰੀਜ ‘ਚ 974 ਦੌੜਾਂ ਬਣਾਈਆਂ ਸਨ। ਵਿਰਾਟ ਨੇ ਇਸ ਸੀਰੀਜ਼ ‘ਚ 973 ਦੌੜਾਂ ਬਣਾਈਆਂ। ਜੇਕਰ ਉਹ ਕੱਲ ਦੇ ਮੈਚ ‘ਚ 1 ਦੌੜ ਹੋਰ ਬਣਾ ਲੈਂਦੇ ਤਾਂ ਉਹ ਬ੍ਰੈਡਮੈਨ ਦਾ 86 ਸਾਲਾ ਪੁਰਾਣਾ ਰਿਕਾਰਡ ਤੋੜ ਸਕਦੇ ਸਨ।