ਸਿਹਤ ਮੰਤਰੀ ਬਦਲੇ ਜਾਣ ’ਤੇ ਰਾਹੁਲ ਦਾ ਤੰਜ- ‘ਹੁਣ ਟੀਕਿਆਂ ਦੀ ਕਮੀ ਹੋਵੇਗੀ ਘੱਟ’

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਡਾ. ਹਰਸ਼ਵਰਧਨ ਨੂੰ ਹਟਾਏ ਜਾਣ ਨੂੰ ਲੈ ਕੇ ਤੰਜ ਕੱਸਿਆ ਹੈ। ਰਾਹੁਲ ਨੇ ਤੰਜ ਕੱਸਦੇ ਹੋਏ ਕਿਹਾ ਕਿ ਇਸ ਦਾ ਮਤਲਬ ਹੈ ਕਿ ਹੁਣ ਦੇਸ਼ ਵਿਚ ਟੀਕਿਆਂ ਦੀ ਕਮੀ ਨਹੀਂ ਹੋਵੇਗੀ। ਦੱਸ ਦੇਈਏ ਕਿ ਹਰਸ਼ਵਰਧਨ ਦੀ ਥਾਂ ਮਨਸੁਖ ਮਾਂਡਵੀਆ ਨੂੰ ਸਿਹਤ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਹੁਲ ਨੇ ‘ਚੇਂਜ ਹੈਸ਼ਟੈਗ ਤੋਂ ਟਵੀਟ ਕੀਤਾ ਕਿ ਇਸ ਦਾ ਮਤਲਬ ਹੈ ਕਿ ਹੁਣ ਟੀਕਿਆਂ ਦੀ ਹੋਰ ਕਮੀ ਨਹੀਂ ਹੋਵੇਗੀ।
ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਗੈਰ-ਜ਼ਿੰਮੇਦਾਰ ਹਨ ਅਤੇ ਬਿਨਾਂ ਕਿਸੇ ਵਜ੍ਹਾ ਤੋਂ ਆਲੋਚਨਾ ਕਰਦੇ ਹਨ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾਂ ਕੰਮ ਦੇਸ਼ ਵਿਚ ਟੀਕਿਆਂ ਦੀ ਉੱਚਿਤ ਸਪਲਾਈ ਯਕੀਨੀ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਇਹ ਯਕੀਨੀ ਕਰਨਾ ਹੋਵੇਗਾ ਕਿ ਟੀਕਿਆਂ ਦੀ ਉੱਚਿਤ ਸਪਲਾਈ ਹੋਵੇ।